Site icon TheUnmute.com

Chamba Accident: ਬੇਕਾਬੂ ਹੋਈ ਗੱਡੀ ਨਦੀ ‘ਚ ਡਿੱਗੀ, ਪੁਲਿਸ ਮੁਲਾਜ਼ਮਾਂ ਸਮੇਤ 7 ਜਣਿਆਂ ਦੀ ਮੌਤ

Chamba

ਚੰਡੀਗੜ੍ਹ, 11 ਅਗਸਤ 2023: ਹਿਮਾਚਲ ਪ੍ਰਦੇਸ਼ ਦੇ ਚੰਬਾ (Chamba) ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਛੇ ਪੁਲਿਸ ਮੁਲਾਜ਼ਮਾਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ। ਤੀਸਾ-ਬੈਰਗੜ੍ਹ ਰੋਡ ’ਤੇ ਤਰਵਾਈ ਪੁਲ ਨੇੜੇ ਗੱਡੀ ਸੜਕ ਤੋਂ ਬੇਕਾਬੂ ਹੋ ਕੇ ਬੈਰਾ ਨਦੀ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਸੱਤ ਜਣਿਆਂ ਦੀ ਜਾਨ ਚਲੀ ਗਈ। ਚਾਰ ਜਣੇ ਜ਼ਖਮੀ ਹਨ। ਬੋਲੈਰੋ ਗੱਡੀ ਮੰਗਲੀ ਤੋਂ ਤੀਸਾ ਜਾ ਰਹੀ ਸੀ ਕਿ ਅਚਾਨਕ ਡਰਾਈਵਰ ਦਾ ਕੰਟਰੋਲ ਗੁਆ ਬੈਠਾ।

ਐਸਡੀਐਮ ਜੋਗਿੰਦਰ ਪਟਿਆਲ ਨੇ ਦੱਸਿਆ ਕਿ 6 ਪੁਲਿਸ ਮੁਲਾਜ਼ਮਾਂ ਸਮੇਤ 7 ਜਣਿਆਂ ਦੀ ਮੌਤ ਹੋ ਗਈ ਹੈ। ਤਿੰਨ ਜ਼ਖਮੀਆਂ ਨੂੰ ਮੈਡੀਕਲ ਕਾਲਜ ਚੰਬਾ (Chamba) ਰੈਫਰ ਕੀਤਾ ਗਿਆ ਹੈ। ਸਿਵਲ ਹਸਪਤਾਲ ਤੀਸਾ ਵਿਖੇ ਜ਼ੇਰੇ ਇਲਾਜ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਮ੍ਰਿਤਕਾਂ ਦੀ ਪਛਾਣ “

1 ਸਬ-ਇੰਸਪੈਕਟਰ ਰਾਕੇਸ਼ ਗੋਰਾ ਪੁੱਤਰ ਜੈਚੰਦ ਵਾਸੀ ਨੂਰਪੁਰ, ਕਾਂਗੜਾ।
2 ਹੈੱਡ ਕਾਂਸਟੇਬਲ ਪ੍ਰਵੀਨ ਟੰਡਨ ਪੁੱਤਰ ਤਿਲਕ ਰਾਜ ਵਾਸੀ ਬਾਥੜੀ ਡਲਹੌਜ਼ੀ ਚੰਬਾ।
3 ਕਾਂਸਟੇਬਲ ਕਮਲਜੀਤ ਪੁੱਤਰ ਅਰਜਨ ਸਿੰਘ ਵਾਸੀ ਖੱਬਲ ਜਵਾਲੀ ਕਾਂਗੜਾ।
4 ਕਾਂਸਟੇਬਲ ਸਚਿਨ ਪੁੱਤਰ ਮਹਿੰਦਰ ਸਿੰਘ ਰਾਣਾ ਵਾਸੀ ਸੂਰਜਪੁਰ ਦੇਹਰਾ ਕਾਂਗੜਾ।
5 ਕਾਂਸਟੇਬਲ ਅਭਿਸ਼ੇਕ ਪੁੱਤਰ ਮਦਨ ਲਾਲ ਵਾਸੀ ਖੇੜੀਆਂ ਜਵਾਲੀ ਕਾਂਗੜਾ।
6. ਕਾਂਸਟੇਬਲ ਲਕਸ਼ੈ ਕੁਮਾਰ ਪੁੱਤਰ ਪਵਨ ਮੋਂਗਰਾ ਵਾਸੀ ਇੱਛੀ ਕਾਂਗੜਾ।
7 ਚੰਦੂ ਰਾਮ ਪੁੱਤਰ ਜੈ ਦਿਆਲ ਵਾਸੀ ਮੰਗਲੀ ਚੂਰਾਹ ਚੰਬਾ।

Exit mobile version