July 7, 2024 7:42 am
Kurali

ਖੇਲੋ ਇੰਡੀਆ ਯੁਵਾ ਖੇਡਾਂ ‘ਚ ਕੁਰਾਲੀ ਦੇ ਚਕਵਾਲ ਸਕੂਲ ਦੀਆਂ ਵਿਦਿਆਰਥਣਾਂ ਨੇ ਜਿੱਤੇ 4 ਗੋਲਡ ਮੈਡਲ

ਚੰਡੀਗੜ੍ਹ 16 ਜੂਨ 2022: ਦੇਸ਼ ‘ਚ ਵੱਡੇ ਪੱਧਰ ‘ਤੇ ਹੋ ਰਹੀਆਂ ਖੇਲੋ ਇੰਡੀਆ ਯੁਵਾ ਖੇਡਾਂ 2022 (Khelo India Youth Games 2022) ‘ਚ ਪੰਜਾਬ ਦੇ ਕੁਰਾਲੀ (Kurali) ਦੇ ਚਕਵਾਲ ਸਕੂਲ ਦੀਆਂ 4 ਚਾਰ ਵਿਦਿਆਰਥਣਾਂ ਨੇ ਪ੍ਰਤਿਯੋਗਿਤਾ ਵਿਚ 4 ਗੋਲਡ ਮੈਡਲ ਆਪਣੇ ਨਾਂ ਕੀਤੇ ਹਨ | ਜਿਕਰਯੋਗ ਹੈ ਕਿ ਇਨ੍ਹਾਂ ਖੇਡਾਂ ‘ਚ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਜਿਸ ਵਿੱਚ ਇਹਨਾਂ ਵਿਦਿਆਰਥਣਾਂ ਨੇ 6ਵਾਂ ਸਥਾਨ ਪ੍ਰਾਪਤ ਕਰਕੇ ਪੂਰੇ ਪੰਜਾਬ ਅਤੇ ਆਪਣੇ ਸ਼ਹਿਰ ਕੁਰਾਲੀ ਦਾ ਨਾਮ ਰੌਸ਼ਨ ਕੀਤਾ ਹੈ।

ਲੜਕੀਆਂ ਵਲੋਂ ਚਾਰ ਗੋਲਡ ਮੈਡਲ ਜਿੱਤਣ ਤੋਂ ਬਾਅਦ ਅੱਜ ਆਪਣੇ ਸਕੂਲ ਵਿੱਚ ਪਹੁੰਚੀਆਂ ਜਿੱਥੇ ਇਹਨਾਂ ਵਿਦਿਆਰਥਣਾਂ ਦਾ ਸਕੂਲ ਦੇ ਸਮੂਹ ਸਟਾਫ ਅਤੇ ਸਾਥੀ ਵਿਦਿਆਰਥੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਮਾਣ-ਸਨਮਾਨ ਦੇ ਕੇ ਨਵਾਜਿਆ ਗਿਆ।