July 1, 2024 12:12 am
PUNBUS ਤੇ PRTC

PUNBUS ਤੇ PRTC ਦੇ ਮੁਲਾਜ਼ਮਾਂ ਵਲੋਂ ਸਮੇਂ ਸਿਰ ਤਨਖਾਹਾਂ ਨਾ ਮਿਲਣ ‘ਤੇ ਚੱਕਾ ਜਾਮ

ਅੰਮ੍ਰਿਤਸਰ 13 ਜੁਲਾਈ 2022: ਅੰਮ੍ਰਿਤਸਰ ਬੱਸ ਸਟੈਂਡ ‘ਤੇ ਪਨਬੱਸ (PUNBUS) ਤੇ ਪੀਆਰਟੀਸੀ (PRTC) ਦੇ ਮੁਲਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਕੇ ਦੋ ਘੰਟੇ ਦਾ ਪ੍ਰਦਰਸ਼ਨ ਕੀਤਾ ਗਿਆ | ਇਹ ਮੁਲਾਜ਼ਮ ਆਪਣੀ ਤਨਖ਼ਾਹ ਵਧਾਉਣ ਤੇ ਪੱਕਾ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਸਨ।

ਇਸ ਦੌਰਾਨ ਪਨਬੱਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ‘ਚੋਂ ਬਲਜੀਤ ਸਿੰਘ ਮੀਤ ਪ੍ਰਧਾਨ ਸੂਬਾ ਪੀਆਰਟੀਸੀ ਪਨਬੱਸ ਯੂਨੀਅਨ ਨੇ ਕਿਹਾ ਕਿ ਪਨਬੱਸ ਪੀਆਰਟਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਨੋਕਰੀਆ ਰੈਗੂਲਰ ਕਰਾਉਣ ਲਈ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਾਉਣ ਲਈ ਸੰਘਰਸ਼ ਕਰਦੇ ਆ ਰਹੇ ਹਨ। ਪਰ ਮੁਲਜ਼ਮਾਂ ਦੀਆਂ ਤਨਖਾਹਾਂ ਵੀ ਸਮੇਂ ਸਿਰ ਖਾਤੇ ‘ਚ ਨਾ ਪਾ ਕੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੀ ਅਵਾਜ ਨੂੰ ਦਬਾਉਣ ਲਈ ਤਾਨਾਸ਼ਾਹੀ ਫਰਮਾਨ ਜਾਰੀ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਜੋ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਜਾਣਗੀਆਂ,  ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਸ਼ਾਇਦ ਭਗਵੰਤ ਸਿੰਘ ਮਾਨ ਦਾ ਹਰਾ ਪੈੱਨ ਹੀ ਗਵਾਚ ਗਿਆ ਹੋਵੇ | ਜਿਸ ਕਰਕੇ ਅਜੇ ਤੱਕ ਉਨ੍ਹਾਂ ਦੇ ਸਾਈਨ ਨਹੀਂ ਹੋਏ | ਉਨ੍ਹਾਂ ਕਿਹਾ ਕਿ ਹੱਕਾਂ ਦੀ ਪ੍ਰਾਪਤੀ ਲਈ ਯੂਨੀਅਨ ਵਲੋਂ ਹਮੇਸ਼ਾ ਸੰਘਰਸ਼ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਤਿੱਖੇ ਸੰਘਰਸ਼ ਕਰਨ ਅਤੇ ਮੁਲਾਜ਼ਮਾਂ ਦੇ ਹੋ ਰਹੇ ਸ਼ੋਸ਼ਣ ਖਿਲਾਫ ਯੂਨੀਅਨ ਆਪਣੀ ਅਵਾਜ਼ ਬੁਲੰਦ ਕਰੇਗੀ।