ਮੋਹਾਲੀ 24 ਨਵੰਬਰ 2022: ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦੇ ਚੌਥੀ ਵਾਰ ਸਰਬਸੰਮਤੀ ਨਾਲ ਅਚਾਰਿਆ ਜਗਦੰਬਾ ਰਤੁੜੀ ਦੇ ਪ੍ਰਧਾਨ ਚੁਣੇ ਜਾਨ ਤੋਂ ਬਾਅਦ ਬੁਧਵਾਰ ਨੂੰ ਪ੍ਰੀਸ਼ਦ ਦੀ ਨਵੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਪ੍ਰੀਸ਼ਦ ਦੇ ਸੰਸਥਾਪਕ ਪੰਡਿਤ ਸੁੰਦਰਲਾਲ ਬੀਜਲਵਾਣ,ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਨੇ ਇਕ ਹਫਤੇ ਦੇ ਬਾਅਦ ਸੋਚ ਵਿਚਾਰ ਕਰਕੇ ਕਾਰਜਕਾਰੀ ਕਮੇਟੀ ਵਿਚ ਉਹਨ੍ਹਾਂ ਨੂੰ ਜਗਾਹ ਦਿਤੀ ਗਈ ਹੈ ਜੋ ਪੁਜਾਰੀ ਕਲਿਆਨ ਅਤੇ ਸਨਾਤਨ ਧਰਮ ਦੇ ਪ੍ਰਚਾਰ-ਪ੍ਰਸਾਰ ਦੇ ਨਾਲ ਨਾਲ ਪੁਜਾਰੀ ਪ੍ਰੀਸ਼ਦ ਦੇ ਲਈ ਜਿਆਦਾ ਤੋਂ ਜਿਆਦਾ ਟਾਈਮ ਦੇ ਸਕਣ |
ਇਸ ਮੌਕੇ ਗੱਲਬਾਤ ਕਰਦੇ ਹੋਏ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਰਜਿ. ਮੋਹਾਲੀ ਦੇ ਇਸ ਵੇਲੇ ਦੇ ਪ੍ਰਧਾਨ ਅਚਾਰਿਆ ਜਗਦੰਬਾ ਰਤੁੜੀ ਅਤੇ ਆਦਿ ਕਾਰਜਕਾਰੀ ਅਹੁਦੇਦਾਰਾਂ ਨੇ ਦਸਿਆ ਕੇ ਮੰਦਿਰ ਪੁਜਾਰੀ ਪ੍ਰੀਸ਼ਦ ਦੇ ਗਠਨ ਨਾਲ ਇਕ ਪਾਸੇ ਜਿਥੇ ਪੁਜਾਰੀ / ਬ੍ਰਾਹਮਣ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ ਹੈ ਉਥੇ ਦੂਜੇ ਪਾਸੇ ਮੋਹਾਲੀ ਦੇ ਸਾਰੇ ਮੰਦਿਰ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ ਨੇ ਵੀ ਖੁਸ਼ੀ ਜ਼ਾਹਿਰ ਕਰਦੇ ਵਧਾਈਆਂ ਦੇ ਰਹੇ ਹਨ |ਉਹਨ੍ਹਾਂ ਨੇ ਕਿਹਾ ਕੇ ਪਹਿਲਾ ਵੀ ਕਿਹਾ ਹੈ ਅਤੇ ਅੱਜ ਵੀ ਕਿਹਾ ਜਾ ਰਿਹਾ ਹੈ ਕੇ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦਾ ਗਠਨ ਕਰਨਾ ਅਤੇ ਵਿਸਤਾਰ ਕਰਨਾ ਕਿਸੇ ਵੀ ਤਰ੍ਹਾਂ ਰਾਜਨੀਤਕ ਨਹੀਂ ਹੈ ਇਹ ਇਕ ਧਾਰਮਿਕ ਸੰਸਥਾ ਹੈ ਅਤੇ ਇਸਦਾ ਕੰਮ ਪੁਜਾਰੀਆਂ ਦੀ ਮੁਸ਼ਕਿਲਾਂ ਦਾ ਹਲ ਕਰਨਾ ਅਤੇ ਸਮਾਜ ਵਿੱਚ ਗਰੀਬ ਯਾ ਜਰੂਰਤਮੰਦ ਪੁਜਾਰੀਆਂ / ਬ੍ਰਾਹਮਣਾ ਅਤੇ ਉਹਨ੍ਹਾਂ ਦੇ ਪਰਿਵਾਰਾਂ ਦਾ ਵਿਕਾਸ ਕਰਨਾ ਹੈ |
ਉਹਨ੍ਹਾਂ ਨੇ ਕਿਹਾ ਕੇ ਹੁਣ ਕਾਰਜਕਾਰੀ ਕਮੇਟੀ ਦਾ ਗਠਨ ਹੋ ਚੁਕਿਆ ਹੈ ਜਿਸ ਵਿੱਚ 21 ਮੇਂਬਰਾ ਨੂੰ ਅਹੁਦੇ ਦਿਤੇ ਗਏ ਹਨ ਅਤੇ ਸਾਰੇ ਪੰਡਿਤ / ਅਚਾਰਿਆ ਦਾ ਪਹਿਲਾ ਵੀ ਬਹੁਤ ਯੋਗਦਾਨ ਰਿਹਾ ਹੈ ਅਤੇ ਅੱਗੇ ਵੀ ਮਿਲੇਗਾ | ਅਚਾਰਿਆ / ਪ੍ਰਧਾਨ ਜਗਦੰਬਾ ਰਤੁੜੀ ਨੇ ਕਿਹਾ ਕੇ ਜਲਦੀ ਹੀ ਪੁਜਾਰੀ ਪ੍ਰੀਸ਼ਦ ਦੇ ਕੰਮ ਦਿਖਾਈ ਦੇਣ ਲੱਗ ਜਾਣਗੇ ਅਤੇ ਜੋ ਕੰਮਾਂ ਵਿੱਚ ਕਿਸੀ ਕਾਰਣ ਦੇਰੀ ਹੋ ਪਈ ਉਹਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਮੌਕੇ ਸਾਰੇ ਕਾਰਜਕਾਰੀ ਅਹੁਦੇਦਾਰਾਂ ਨੂੰ ਸੰਸਥਾਪਕ ਪੰਡਿਤ ਸੁੰਦਰਲਾਲ ਬੀਜਲਵਾਨ ਨੇ ਫੁੱਲਾਂ ਦਾ ਹਾਰ ਪਾਕੇ ਉਹਨ੍ਹਾਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਅਤੇ ਮੰਚ ਤੇ ਸਨਮਾਨਿਤ ਵੀ ਕੀਤਾ |ਇਸ ਮੌਕੇ ਕਾਰਜਕਾਰੀ ਅਹੁਦੇਦਾਰਾਂ ਨੇ ਪ੍ਰਧਾਨ ਸ਼੍ਰੀ ਰਤੁੜੀ ਨੂੰ ਆਉਣਾ ਪੂਰਾ ਸਹਿਯੋਗ ਦੇਣ ਅਤੇ ਆਪਣੇ ਅਹੁਦੇ ਮਾਣ ਬਣਾਏ ਰੱਖਣ ਦਾ ਭਰੋਸਾ ਵੀ ਦਿਤਾ |
ਪੁਜਾਰੀ ਪ੍ਰੀਸ਼ਦ ਦੇ ਕਾਰਜਕਾਰੀ ਕਮੇਟੀ ਵਿੱਚ ਕਿਸਨੂੰ ਕੀ ਜਿੰਮੇਵਾਰੀ ਮਿਲੀ?
ਅਚਾਰਿਆ ਜਗਦੰਬਾ ਰਤੁੜੀ ਨੇ ਦਸਿਆ ਕੇ ਇਸ ਵਾਰ ਕੇਂਦਰੀ ਮੰਦਿਰ ਪੁਜਾਰੀ ਪ੍ਰੀਸ਼ਦ ਦੀ ਨਵੀ ਕਾਰਜਕਾਰੀ ਕਮੇਟੀ ਵਿੱਚ ਦੋ ਜਾਣਿਆ ਨੂੰ ਜਿਸ ਵਿੱਚ ਸ਼੍ਰੀ ਸ਼ੰਕਰ ਸ਼ਾਸਤਰੀ ਅਤੇ ਸ਼ਿਵਾਨੰਦ ਜੋਸ਼ੀ ਨੂੰ ਸਰਪ੍ਰਸਤ,ਸੋਹਣ ਲਾਲ ਸ਼ਾਸਤਰੀ ਚੇਅਰਮੈਨ,ਗੋਪਾਲ ਮਣੀ ਮਿਸ਼ਰਾ ਉਪ ਚੇਅਰਮੈਨ,ਕਿਸ਼ੋਰ ਸ਼ਾਸਤਰੀ ਅਤੇ ਟੀਕਾ ਰਾਮ ਸ਼ਾਸਤਰੀ ਨੂੰ ਸੀਨੀਅਰ ਉਪ ਪ੍ਰਧਾਨ,ਯੋਗੇਸ਼ਵਰ ਪ੍ਰਸਾਦ ਕੰਨਵਾਲ ਨੂੰ ਜਨਰਲ ਸਕੱਤਰ,ਸ਼ਸ਼ੀ ਵਸ਼ਿਸ਼ਠ ਉਪ ਸਕੱਤਰ,ਵਿਜੈ ਨੋਟਿਆਲ ਪ੍ਰਬੰਧਕ ਸਕੱਤਰ, ਸਰਵੇਸ਼ਰ ਪ੍ਰਸਾਦ ਗੌੜ ਖਜਾਨਚੀ, ਰਾਧਾ ਕ੍ਰਿਸ਼ਨ ਜੋਸ਼ੀ ਉਪ ਖਜਾਨਚੀ, ਮੰਚ ਸੰਚਾਲਕ ਜਗਤਰਾਮ ਕੋਠੀਆਲ, ਉਪ ਮੰਚ ਸੰਚਾਲਕ ਅਰਵਿੰਦ ਕੀਮੋਠੀ,ਸਭਾਪਤੀ ਮਹੇਸ਼ ਨੋਟਿਆਲ, ਉਪ ਸਭਾਪਤੀ ਦੇਵੇਸ਼ਵਰ ਵਿਆਸ,ਮੁਖ ਸਲਾਹਕਾਰ ਅਤੇ ਸਾਰੰਕਸ਼ਣ ਮੰਡਲ ਲੱਕੀ ਸ਼ਰਮਾ,ਸ਼ਸ਼ੀ ਸ਼ਾਸਤਰੀ ਫੇਸ 9,ਸੁਧੀਰ ਜੋਸ਼ੀ ਦੇ ਅਲਾਵਾ ਸੰਗਠਨ ਮੰਤਰੀ ਵਿੱਚ ਰਾਜੇਸ਼ ਜੋਸ਼ੀ ਅਤੇ ਪ੍ਰਚਾਰ ਮੰਤਰੀ ਦੀ ਜਿੰਮੇਵਾਰੀ ਅਭਿਮਨ੍ਯੂ ਮਿਸ਼ਰਾ ਨੂੰ ਮਿਲੀ |