Site icon TheUnmute.com

ਕੇਂਦਰੀ ਕੈਬਿਨਟ ਦੀ ਬੈਠਕ ‘ਚ ਫੈਸਲਾ, 75 ਲੱਖ ਹੋਰ ਐਲਪੀਜੀ ਕੁਨੈਕਸ਼ਨ ਦਿੱਤੇ ਜਾਣਗੇ ਮੁਫ਼ਤ

LPG connections

ਚੰਡੀਗੜ੍ਹ, 13 ਸਤੰਬਰ 2023: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 7,210 ਕਰੋੜ ਰੁਪਏ ਦੇ ਵਿੱਤੀ ਖਰਚੇ ਨਾਲ ਚਾਰ ਸਾਲਾਂ ਵਿੱਚ ਲਾਗੂ ਹੋਣ ਵਾਲੀ ਕੇਂਦਰੀ ਯੋਜਨਾ ਵਜੋਂ ਈ-ਕੋਰਟ ਪ੍ਰੋਜੈਕਟ ਫੇਜ਼-3 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਲਗਭਗ 7,210 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।ਇਸਦੇ ਨਾਲ ਹੀ ਅੱਜ ਦੀ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ 75 ਲੱਖ ਹੋਰ ਮੁਫ਼ਤ ਐਲਪੀਜੀ ਕੁਨੈਕਸ਼ਨ (LPG connections) ਦਿੱਤੇ ਜਾਣਗੇ।

ਉੱਜਵਲ ਸਕੀਮ ਤਹਿਤ ਅਗਲੇ 3 ਸਾਲਾਂ ਵਿੱਚ ਬੀਬੀਆਂ ਨੂੰ ਇਹ ਐਲਪੀਜੀ ਕੁਨੈਕਸ਼ਨ (LPG connections) ਮਿਲਣਗੇ। ਪ੍ਰੈੱਸ ਕਾਨਫਰੰਸ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਦਾ ਖਰਚਾ ਭਾਰਤ ਸਰਕਾਰ ਚੁੱਕੇਗੀ। ਉੱਜਵਲਾ ਯੋਜਨਾ ਤਹਿਤ 1,650 ਕਰੋੜ ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਨੇ 33 ਕਰੋੜ ਗ੍ਰਾਹਕਾਂ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਸੀ। ਇਸ ਦੇ ਨਾਲ ਹੀ ਉੱਜਵਲਾ ਸਕੀਮ ਤਹਿਤ ਗਾਹਕਾਂ ਨੂੰ 400 ਰੁਪਏ ਪ੍ਰਤੀ ਸਿਲੰਡਰ ਸਸਤਾ ਮਿਲ ਰਿਹਾ ਹੈ।

Exit mobile version