Site icon TheUnmute.com

ਅੰਮ੍ਰਿਤਸਰ ਤੋਂ ਟਰਾਂਟੋ ਲਈ ਨਿਓਸ ਦੀ ਨਵੀਂ ਉਡਾਨ ਦੀ ਹੋਈ ਸ਼ੁਰੂਆਤ

Amritsar-Toronto

ਚੰਡੀਗੜ੍ਹ, 05 ਅਪ੍ਰੈਲ 2023: ਅੰਮ੍ਰਿਤਸਰ-ਟੋਰਾਂਟੋ (Amritsar-Toronto) ਸਿੱਧੀ ਫਲਾਈਟ ਦੀ ਮੰਗ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਸੀ | ਇਸ ਵਿੱਚ ਮੁੱਖ ਤੌਰ ਤੇ ਕੈਨੇਡਾ ਦੇ ਪੰਜਾਬੀ ਪਰਵਾਸੀ ਪੰਜਾਬੀ ਲੋਕ ਇਸ ਮੰਗ ਨੂੰ ਚੁੱਕ ਰਹੇ ਸਨ ਅਤੇ ਸਰਕਾਰਾਂ ਵੱਲੋਂ ਵੀ ਸਿਧੀ ਫ਼ਲਾਈਟ ਦੇ ਜਤਨ ਕੀਤੇ ਜਾ ਰਹੇ ਸਨ ਜਿਸ ਨੂੰ ਅੱਜ ਬੂਰ ਪੈ ਗਿਆ ਹੈ |

ਅਮ੍ਰਿਤਸਰ ਵਿੱਚ ਅੱਜ ਨਿਓਸ ਏਅਰਲਾਇੰਸ ਵੱਲੋਂ ਇੱਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਲਕੇ ਵੀਰਵਾਰ ਤੋਂ ਅੰਮ੍ਰਿਤਸਰ ਤੋਂ ਟਰਾਂਟੋ ਤੱਕ ਸਿੱਧੀ ਫਲਾਈਟ ਸ਼ੁਰੂ ਹੋ ਜਾਵੇਗੀ ਜੋ ਕਿ ਅੰਮ੍ਰਿਤਸਰ ਤੋਂ ਉਡਾਣ ਭਰ ਕੇ ਇਟਲੀ ਦੇ ਮਿਲਾਨ ਵਿੱਚ ਰੁੱਕੇਗੀ, ਜਿੱਥੇ ਚਾਰ ਘੰਟੇ ਰੁਕਣ ਤੋਂ ਬਾਅਦ ਇਹ ਟਰਾਂਟੋ ਪਹੁੰਚੇਗੀ |

ਇਸ ਮੌਕੇ ਕੰਪਨੀ ਦੇ ਡਰੈਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲੀ ਵਾਰ ਗੁਰੂ ਨਗਰੀ ਵਿਖੇ ਫਲਾਈਟ ਸ਼ੁਰੂ ਕੀਤੀ ਗਈ ਹੈ ਅਤੇ ਜੇਕਰ ਕੰਪਨੀ ਨੂੰ ਚੰਗਾ ਰਿਸਪੌਂਸ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ-ਟੋਰਾਂਟੋ ਫਲਾਈਟ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ | ਅਮਿਤ ਸ਼ਰਮਾ ਨੇ ਦੱਸਿਆ ਕਿ ਇਸ ਮੀਟਿੰਗ ਦੀ ਸੈਕਟਰੀ 359 ਲੋਕਾਂ ਦੀ ਸਮਰੱਥਾ ਹੈ ਅਤੇ ਇਸ ਜਹਾਜ਼ ਵਿੱਚ 35 ਪ੍ਰੀਮੀਅਮ ਸੀਟਾਂ ਹਨ, ਇਸਦਾ ਦਾ ਕਿਰਾਇਆ ਭਾਰਤੀ ਰੁਪਏ ਵਿੱਚ 99 ਹਜ਼ਾਰ ਤੋਂ ਇਕ ਲੱਖ 42 ਹਜ਼ਾਰ ਰੁਪਏ ਤੱਕ ਹੈ ਅਤੇ ਹਰ ਵੀਰਵਾਰ ਇਹ ਫ਼ਲਾਈਟ ਅੰਮ੍ਰਿਤਸਰ-ਟੋਰਾਂਟੋ ਉਡਾਣ ਭਰੇਗੀ ਅਤੇ ਚਾਰ ਘੰਟੇ ਬਾਅਦ ਟੋਰਾਂਟੋ ਪਹੁੰਚ ਕਰੇਗੀ, ਉਨ੍ਹਾਂ ਨੇ ਆਸ ਜਤਾਈ ਕਿ ਆਉਣ ਵਾਲੇ ਸਮੇਂ ਵਿਚ ਯਾਤਰੂਆਂ ਦਾ ਵਧੀਆ ਰਿਸਪਾਂਸ ਮਿਲਣ ਤੋਂ ਬਾਅਦ ਕੰਪਨੀ ਵੱਲੋਂ ਫਲਾਈਟਾਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ |

Exit mobile version