July 7, 2024 3:34 pm
SYL

ਕੇਂਦਰ ਹਰਿਆਣਾ ਨੂੰ ਯਮੁਨਾ ਤੋਂ ਪਾਣੀ ਦੇ ਦੇਵੇ, ਸਾਡੇ ਕੋਲ ਪਾਣੀ ਨਹੀਂ : CM ਭਗਵੰਤ ਮਾਨ

ਚੰਡੀਗੜ੍ਹ 14 ਅਕਤੂਬਰ 2022: ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਸਤਲੁਜ-ਯਮੁਨਾ ਲਿੰਕ (SYL) ਮੁੱਦੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਮੀਟਿੰਗ ਬੇਸਿੱਟਾ ਰਹੀ | ਉਨ੍ਹਾਂ ਕਿਹਾ ਕਿ 1981 ਵੇਲੇ ਜਦੋਂ ਐਗਰੀਮੈਂਟ ਹੋਇਆ ਪੰਜਾਬ ਵਿਚ 18.56 ਐੱਮ.ਏ.ਐੱਫ (MAF) ਸੀ ਜੋ ਕਿ ਹੁਣ 12.63 ਰਹਿ ਗਿਆ ਹੈ, ਫਿਰ ਉਸ ਵੇਲੇ ਦੇ ਐਗਰੀਮੈਂਟ ਨੂੰ ਅਸੀ ਕਿਵੇਂ ਲਾਗੂ ਕਰ ਦੇਈਏ, ਕਿਉਂਕਿ ਸਾਡੇ ਕੋਲ ਪਾਣੀ ਨਹੀਂ |

ਇਸ ਦੌਰਾਨ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਡੇ ਕੋਲ ਹਰਿਆਣਾ ਨੂੰ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ, ਕਿਉਂਕਿ ਪੰਜਾਬ ‘ਚ ਪਾਣੀ ਦਾ ਪੱਧਰ ਪਹਿਲਾਂ ਬਹੁਤ ਹੇਠਾਂ ਚਲਾ ਗਿਆ ਹੈ | ਮੁੱਖ ਮੰਤਰੀ ਨੇ ਕਿਹਾ ਕੇਂਦਰ ਸਰਕਾਰ ਹਰਿਆਣਾ ਯਮੁਨਾ ਤੋਂ ਪਾਣੀ ਦੇ ਦੇਵੇ | ਉਨ੍ਹਾਂ ਕਿਹਾ ਸਾਡੇ ਕੋਲ ਕੁੱਲ 12.24 ਮਿਲੀਅਨ ਏਕੜ ਫੁੱਟ ਪਾਣੀ ਹੈ ਜਦਕਿ ਹਰਿਆਣਾ ਕੋਲ 14.10 ਕੋਲ ਮਿਲੀਅਨ ਏਕੜ ਫੁੱਟ ਪਾਣੀ ਹੈ, ਜੋ ਸਾਡੇ ਤੋਂ ਵੱਧ ਹੈ |