Rajesh Bhushan has written letters to eight states.

8 ਰਾਜਾਂ ਨੂੰ ਕੇਂਦਰ ਦਾ ਨਿਰਦੇਸ਼, ਕੋਰੋਨਾ ਸੰਬੰਧੀ ਹਸਪਤਾਲਾਂ ‘ਚ ਸਾਰੀ ਤਿਆਰੀਆਂ ਕਰਨ ਮਜਬੂਤ

ਚੰਡੀਗੜ੍ਹ 30 ਦਸੰਬਰ 2021: ਦੇਸ਼ ਵਿੱਚ ਕੋਰੋਨਾ (corona) ਦੇ ਨਵੇਂ ਰੂਪ ਓਮੀਕਰੋਨ ਨੇ ਸੰਕਰਮਣ ਦੇ ਮਾਮਲਿਆਂ ਵਿੱਚ ਤੇਜ਼ੀ ਲਿਆ ਦਿੱਤੀ ਹੈ। ਦਿੱਲੀ ਅਤੇ ਮੁੰਬਈ ਵਿੱਚ ਕੋਰੋਨਾ (corona) ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੇਂਦਰ ਸਰਕਾਰ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕਾਫੀ ਚਿੰਤਤ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 8 ਰਾਜਾਂ ਨੂੰ ਪੱਤਰ ਲਿਖਿਆ ਹੈ। ਇਨ੍ਹਾਂ ਵਿੱਚ ਦਿੱਲੀ, ਹਰਿਆਣਾ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਝਾਰਖੰਡ ਸ਼ਾਮਲ ਹਨ। ਸਰਕਾਰ ਨੇ ਇਨ੍ਹਾਂ ਰਾਜਾਂ ਨੂੰ ਕੋਰੋਨਾ ਲਈ ਟੈਸਟਿੰਗ ਵਧਾਉਣ ਅਤੇ ਹਸਪਤਾਲ ਪੱਧਰੀ ਤਿਆਰੀ ਨੂੰ ਮਜ਼ਬੂਤ ​​ਕਰਨ, ਟੀਕਾਕਰਨ ਨੂੰ ਤੇਜ਼ ਕਰਨ ਅਤੇ ਕਵਰੇਜ ਵਧਾਉਣ ਦੀ ਸਲਾਹ ਦਿੱਤੀ ਹੈ।

Scroll to Top