ਅੰਮ੍ਰਿਤਸਰ, 09 ਜੂਨ 2023: ਅੰਮ੍ਰਿਤਸਰ (Amritsar) ਵਿੱਚ ਵਾਰਦਾਤਾਂ ਨੂੰ ਰੋਕਣ ਅਤੇ ਚੱਲਣ ਵਾਲੇ ਵਾਹਨਾਂ ਵੱਲੋਂ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਉਨ੍ਹਾਂ ਦੇ ਖਿਲਾਫ਼ ਹੁਣ ਹਾਈਟੈਕ ਤਰੀਕੇ ਨਾਲ ਨਜ਼ਰ ਰੱਖੀ ਜਾਵੇਗੀ | ਇਸੇ ਲੜੀ ਤਹਿਤ ਹੁਣ ਅੰਮ੍ਰਿਤਸਰ ਵਿੱਚ ਦੇ ਚੌਕਾਂ-ਚੌਰਾਹਿਆਂ ਦੇ ਵਿਚ ਹੁਣ ਸੀਸੀਟੀਵੀ ਕੈਮਰੇ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ |
ਇਸ ਸਾਰੀ ਪ੍ਰੀਕਿਰਿਆ ਹੁਣ ਅੰਮ੍ਰਿਤਸਰ ਦੇ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੀਤੀ ਜਾ ਰਹੀ ਹੈ, ਉਥੇ ਹੀ ਇਸ ਸਾਰੀ ਹਾਈਟੈੱਕ ਮਸ਼ੀਨਰੀ ਦਾ ਜਾਇਜ਼ਾ ਲੈਣ ਵਾਸਤੇ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਖੁਦ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਮਾਰਟ ਸਿਟੀ ਦੇ ਅਧੀਨ ਇਹ ਸਾਰੇ ਕੈਮਰੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਕੈਮਰਿਆਂ ਦੇ ਕਰਕੇ ਅਸੀਂ ਅੰਮ੍ਰਿਤਸਰ ‘ਚ ਹੋਣ ਵਾਲੀਆਂ ਘਟਨਾਵਾਂ ਦੇ ਉੱਤੇ ਵੀ ਨਜ਼ਰ ਬਣਾ ਕੇ ਰੱਖ ਸਕਦੇ ਹਾਂ |
ਉਹਨਾਂ ਕਿਹਾ ਕਿ 700 ਦੇ ਕਰੀਬ ਸੀ.ਸੀ.ਟੀ.ਵੀ ਕੈਮਰੇ ਅੰਮ੍ਰਿਤਸਰ ਸ਼ਹਿਰ ਵਿੱਚ ਲਗਾਏ ਜਾਣਗੇ | ਡੀਸੀਪੀ ਪਰਮਿੰਦਰ ਸਿੰਘ ਭੰਡਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਅਪਰਾਧ ਮੁਕਤ ਕਰਨ ਵਾਸਤੇ ਸਾਨੂੰ ਸਾਰਿਆ ਨੂੰ ਇਕਜੁੱਟ ਹੋ ਕੇ ਚੱਲਣ ਦੀ ਜ਼ਰੂਰਤ ਹੈ |