July 7, 2024 7:12 pm
CBSE

CBSE ਵਲੋਂ 12ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੇ ਨਤੀਜੇ ਘੋਸ਼ਿਤ

ਚੰਡੀਗੜ੍ਹ 20 ਮਾਰਚ 2022: CBSE ਵਲੋਂ 12ਵੀਂ ਜਮਾਤ ਦੀਆਂ ਟਰਮ-1 ਦੀਆਂ ਪ੍ਰੀਖਿਆਵਾਂ ਬੀਤੇ ਵਰ੍ਹੇ ਨਵੰਬਰ 30 ਤੇ ਦਸੰਬਰ 11 ਦਰਮਿਆਨ ਕਰਵਾਈਆਂ ਗਈਆਂ ਸਨ ਇਸਦੇ ਚੱਲਦੇ ਅੱਜ 12ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੀ ਪ੍ਰਫਾਰਮੈਂਸ ਰਿਪੋਰਟ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਸਕੂਲਾਂ ਨੂੰ ਰਿਲੀਜ਼ ਕਰ ਦਿੱਤੇ ਹਨ । ਨਿਊਜ਼ ਏਜੰਸੀ ਪੀਟੀਆਈ ਦੀ ਖ਼ਬਰ ਮੁਤਾਬਿਕ, ਸੀਬੀਐੱਸਈ ਨੇ ਬੀਤੇ ਵਰ੍ਹੇ ਐਲਾਨ ਕੀਤਾ ਸੀ ਕਿ ਬੋਰਡ ਪ੍ਰੀਖਿਆਵਾਂ ਦੋ ਪੜਾਵਾਂ ‘ਚ ਲਈਆਂ ਜਾਣਗੀਆਂ।

ਬੋਰਡ ਦੇ ਬੁਲਾਰੇ ਅਨੁਸਾਰ ਸਿਰਫ ਥਿਊਰੀ ਦੇ ਅੰਕ ਹੀ ਸਕੂਲਾਂ ਵਿੱਚ ਭੇਜੇ ਗਏ ਹਨ ਤੇ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਨੰਬਰ ਪਹਿਲਾਂ ਹੀ ਸਕੂਲਾਂ ਕੋਲ ਮੌਜੂਦ ਹਨ। ਜਿਕਰਯੋਗ ਹੈ ਕਿ CBSE ਨੇ 10ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੀ ਪ੍ਰਫਾਰਮੈਂਸ ਰਿਪੋਰਟ ਸਕੂਲਾਂ ਨੂੰ 12 ਮਾਰਚ ਨੂੰ ਰਿਲੀਜ਼ ਕੀਤੀ ਸੀ।