July 7, 2024 3:07 pm
CBSE

CBSE ਵੱਲੋਂ 10ਵੀਂ, 12ਵੀਂ ਦੀ ਟਰਮ-2 ਦੀਆਂ ਪ੍ਰੀਖਿਆ 26 ਅਪ੍ਰੈਲ ਤੋਂ ਹੋਣਗੀਆਂ

ਚੰਡੀਗੜ੍ਹ : ਸੀ. ਬੀ. ਐੱਸ. ਈ. ਵੱਲੋਂ 10ਵੀਂ, 12ਵੀਂ ਦੀ ਟਰਮ-2 ਦੀਆਂ ਪ੍ਰੀਖਿਆ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। CBSE ਵੱਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ 10ਵੀਂ ਤੇ 12ਵੀਂ ਕਲਾਸ ਲਈ ਟਰਮ-II ਦੀਆਂ ਪ੍ਰੀਖਿਆਵਾਂ 26 ਅਪ੍ਰੈਲ ਤੋਂ ਹੋਣਗੀਆਂ। ਇਸ ਵਾਰ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ।

ਪ੍ਰੀਖਿਆ ਦੋ ਸ਼ਿਫਟਾਂ ‘ਚ ਨਹੀਂ ਹੋਵੇਗੀ। ਦੱਸ ਦੇਈਏ ਕਿ CBSE ਦੀ ਟਰਮ-1 ਬੋਰਡ ਦੀ ਪ੍ਰੀਖਿਆ ਨਵੰਬਰ-ਦਸੰਬਰ ‘ਚ ਹੋਈ ਸੀ। ਬੋਰਡ ਵੱਲੋਂ ਜਾਰੀ ਸ਼ੈਡਿਊਲ ਮੁਤਾਬਕ 10ਵੀਂ ਦੀ ਗਣਿਤ ਦੀ ਪ੍ਰੀਖਇਆ 5 ਮਈ ਨੂੰ ਹੋਵੇਗੀ। ਸਾਇੰਸ ਦਾ ਪੇਪਰ 10 ਮਈ ਨੂੰ ਹੋਵੇਗਾ। 10ਵੀਂ ਬੋਰਡ ਦੀ ਹਿੰਦੀ ਦੀ ਪ੍ਰੀਖਿਆ 18 ਮਈ ਨੂੰ ਹੋਵੇਗੀ। ਦੂਜੇ ਪਾਸੇ 12ਵੀਂ ਬੋਰਡ ਦੀ ਗਣਿਤ ਦੀ ਪ੍ਰੀਖਿਆ 7 ਜੂਨ ਨੂੰ ਹੋਵੇਗੀ। ਇਸ ਤੋਂ ਇਲਾਵਾ 15 ਜੂਨ ਨੂੰ ਪ੍ਰੀਖਿਆ ਖਤਮ ਹੋਣਗੀਆਂ।