July 7, 2024 9:03 pm
Manish Sisodia

CBI ਭਲਕੇ ਮੇਰੇ ਬੈਂਕ ਲਾਕਰ ਦੀ ਕਰੇਗੀ ਚੈਕਿੰਗ, ਜਾਂਚ ‘ਚ ਪੂਰਾ ਸਹਿਯੋਗ ਮਿਲੇਗਾ: ਮਨੀਸ਼ ਸਿਸੋਦੀਆ

ਚੰਡੀਗੜ੍ਹ 29 ਅਗਸਤ 2022: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੀਬੀਆਈ ਮੰਗਲਵਾਰ ਨੂੰ ਉਨ੍ਹਾਂ ਦੇ ਬੈਂਕ ਲਾਕਰ ਚੈੱਕ ਕਰਨ ਆ ਰਹੀ ਹੈ | ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, “ਕੱਲ੍ਹ CBI ਸਾਡੇ ਬੈਂਕ ਲਾਕਰ ਨੂੰ ਦੇਖਣ ਆ ਰਹੀ ਹੈ। 19 ਅਗਸਤ ਨੂੰ ਮੇਰੇ ਘਰ ‘ਤੇ 14 ਘੰਟਿਆਂ ਦੀ ਛਾਪੇਮਾਰੀ ‘ਚ ਕੁਝ ਵੀ ਨਹੀਂ ਮਿਲਿਆ। ਲਾਕਰ ‘ਚੋਂ ਵੀ ਕੁਝ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਇਸ ਜਾਂਚ ‘ਚ ਮੇਰਾ ਅਤੇ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ |

ਦੂਜੇ ਪਾਸੇ ਕੇਂਦਰ ਸਰਕਾਰ ‘ਤੇ ਹਮਲਾ ਬੋਲ ਰਹੀ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਅੱਜ ਰਾਤ ਦਿੱਲੀ ਵਿਧਾਨ ਸਭਾ ‘ਚ ਧਰਨਾ ਦੇਣਗੇ। ‘ਆਪ’ ਨੇ ਐਲਜੀ ਵੀ.ਕੇ ਸਕਸੈਨਾ ‘ਤੇ ਖਾਦੀ ਗਰਾਮ ਉਦਯੋਗ ਦੇ ਚੇਅਰਮੈਨ ਹੁੰਦਿਆਂ 1400 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਾਇਆ ਹੈ । ‘ਆਪ’ ਪਾਰਟੀ ਦੀ ਮੰਗ ਹੈ ਕਿ ਕੇਂਦਰ ਸਰਕਾਰ ਇਸ ਦੀ ਸੀਬੀਆਈ ਜਾਂਚ ਕਰਵਾਏ।

Manish Sisodia