July 4, 2024 7:32 pm
CBI

ਸੀਬੀਆਈ ਦੀਆਂ ਟੀਮਾਂ ਵਲੋਂ ਬਿਹਾਰ ‘ਚ RJD ਦੇ 5 ਨੇਤਾਵਾਂ ਸਮੇਤ 25 ਘਰਾਂ ‘ਤੇ ਛਾਪੇਮਾਰੀ

ਚੰਡੀਗੜ੍ਹ 24 ਅਗਸਤ 2022: ਸੀਬੀਆਈ (CBI) ਅਤੇ ਈਡੀ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਦੇਸ਼ ਦੇ 22 ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਸੀਬੀਆਈ (CBI) ਦੀਆਂ ਟੀਮਾਂ ਨੇ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ 5 ਨੇਤਾਵਾਂ ਸਮੇਤ 25 ਘਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਇਨ੍ਹਾਂ ਵਿੱਚ ਰਾਜ ਸਭਾ ਦੇ ਦੋ ਸੰਸਦ ਮੈਂਬਰਾਂ ਤੋਂ ਇਲਾਵਾ ਸਾਬਕਾ ਵਿਧਾਇਕ ਅਤੇ ਰਾਸ਼ਟਰੀ ਜਨਤਾ ਦਲ ਦੇ ਫਾਇਨਾਂਸਰ ਅਬੂ ਦੋਜਾਨਾ ਵੀ ਸ਼ਾਮਲ ਹਨ। ਟੀਮ ਗੁਰੂਗ੍ਰਾਮ ਦੇ ਇੱਕ ਮਾਲ ਵਿੱਚ ਵੀ ਪਹੁੰਚੀ ਹੈ, ਜੋ ਕਿ ਤੇਜਸਵੀ ਯਾਦਵ ਦਾ ਹੈ।

ਇਨ੍ਹਾਂ ਤੋਂ ਇਲਾਵਾ ਲਾਲੂ ਪ੍ਰਸ਼ਾਦ ਯਾਦਵ ਦੇ ਕਰੀਬੀ ਅਤੇ ਰੇਤ ਮਾਫੀਆ ਸੁਭਾਸ਼ ਯਾਦਵ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਰੇਲਵੇ ਵਿੱਚ ਜ਼ਮੀਨ ਦੇ ਬਦਲੇ ਰੁਜ਼ਗਾਰ ਘੁਟਾਲੇ ਨਾਲ ਸਬੰਧਤ ਹੈ। ਇਸਦੇ ਨਾਲ ਹੀ ਆਰਜੇਡੀ ਨੇ ਬਿਹਾਰ ਵਿੱਚ ਫਲੋਰ ਟੈਸਟ ਤੋਂ ਠੀਕ ਪਹਿਲਾਂ ਇਸ ਛਾਪੇ ਮਾਰੀ ਨੂੰ ਬਦਲੇ ਦੀ ਕਾਰਵਾਈ ਦੱਸਿਆ ਹੈ।

ਦੂਜੇ ਪਾਸੇ ਈਡੀ ਨੇ ਮਾਈਨਿੰਗ ਘੁਟਾਲੇ ਵਿੱਚ ਕਾਰਵਾਈ ਕਰਦਿਆਂ ਝਾਰਖੰਡ ‘ਚ ਰਾਂਚੀ, ਦਿੱਲੀ ਅਤੇ ਤਾਮਿਲਨਾਡੂ ‘ਚ 17 ਥਾਵਾਂ ‘ਤੇ ਈਡੀ ਦੇ ਛਾਪੇਮਾਰੀ ਚੱਲ ਰਹੀ ਹੈ। ਈਡੀ ਰਾਂਚੀ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਜ਼ਦੀਕੀ ਪ੍ਰੇਮ ਪ੍ਰਕਾਸ਼ ਦੇ ਟਿਕਾਣਿਆਂ ਦੀ ਜਾਂਚ ਕਰ ਰਹੀ ਹੈ।