ਚੰਡੀਗੜ੍ਹ, 24 ਜੂਨ, 2024: ਸੀਬੀਆਈ (CBI) ਦੀ ਇੱਕ ਟੀਮ NEET-UG ਵਿੱਚ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਦੇ ਸਬੰਧ ਵਿੱਚ ਸੋਮਵਾਰ ਸਵੇਰੇ ਪਟਨਾ ਵਿੱਚ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਯੂਨਿਟ (EOU) ਦੇ ਦਫ਼ਤਰ ‘ਚ ਦਸਤਕ ਦਿੱਤੀ ਹੈ।ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੀ ਜਾਂਚ ਟੀਮ ਨੇ ਇਸ ਮਾਮਲੇ ਨਾਲ ਜੁੜੇ ਸਬੂਤ ਸਿੱਖਿਆ ਮੰਤਰਾਲੇ ਨੂੰ ਸੌਂਪ ਦਿੱਤੇ । ਸਿੱਖਿਆ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ () ਨੂੰ ਸੌਂਪ ਦਿੱਤੀ ਹੈ |ਸੀਬੀਆਈ ਦੀ ਟੀਮ ਈਓਯੂ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ।
ਜਿਕਰਯੋਗ ਹੈ ਕਿ ਬਿਹਾਰ ਪੁਲਿਸ ਨੇ ਮਾਮਲੇ ‘ਚ ਹੁਣ ਤੱਕ 13 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ }ਗ੍ਰਿਫਤਾਰ ਇਨ੍ਹਾਂ ਮੁਲਾਜਮਾਂ ਦਾ ਹੁਣ ਨਾਰਕੋ ਟੈਸਟ ਹੋਵੇਗਾ। ਬਿਹਾਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਟੀਮ ਸਿੱਖਿਆ ਮੰਤਰਾਲੇ ਤੋਂ 13 ਮੁਲਾਜਮਾਂ ਦੇ ਨਾਰਕੋ ਵਿਸ਼ਲੇਸ਼ਣ ਅਤੇ ਬ੍ਰੇਨ ਮੈਪਿੰਗ ਟੈਸਟ ਕਰਵਾਉਣ ਦੀ ਮੰਗ ਕੀਤੀ ਜਾਵੇਗੀ । ਬਿਹਾਰ ਪੁਲਿਸ ਦੀ ਟੀਮ ਨੇ ਝਾਰਖੰਡ ਦੇ ਦੇਵਘਰ ‘ਚ ਛਾਪੇਮਾਰੀ ਕਰਕੇ ਮਾਸਟਰਮਾਈਂਡ ਸੰਜੀਵ ਮੁਖੀਆ ਦੇ ਰਿਸ਼ਤੇਦਾਰ ਚਿੰਟੂ ਕੁਮਾਰ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।