Site icon TheUnmute.com

ਸੀਬੀਆਈ ਨੇ ਪੰਜਾਬ ‘ਚ FCI ਦੇ ਗੋਦਾਮਾਂ ‘ਚ ਕੀਤੀ ਛਾਪੇਮਾਰੀ

CBI

ਚੰਡੀਗੜ੍ਹ, 21 ਫ਼ਰਵਰੀ 2023: ਪੰਜਾਬ ਵਿੱਚ ਐਨਆਈਏ ਦੀ ਛਾਪੇਮਾਰੀ ਤੋਂ ਬਾਅਦ ਹੁਣ ਕੇਂਦਰੀ ਜਾਂਚ ਏਜੰਸੀ (CBI) ਨੇ 30 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਭਾਰਤੀ ਖੁਰਾਕ ਨਿਗਮ (Food Corporation of India) ਦੇ ਗੋਦਾਮਾਂ ਦੇ ਨਾਲ-ਨਾਲ ਨਿੱਜੀ ਅਧਿਕਾਰੀਆਂ, ਚੌਲ ਮਿੱਲ ਮਾਲਕਾਂ ਅਤੇ ਅਨਾਜ ਵਪਾਰੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਸੀਬੀਆਈ (CBI) ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਪੰਜਾਬ ਦੇ ਰਾਜਪੁਰਾ, ਪਟਿਆਲਾ, ਸਰਹਿੰਦ, ਫਤਿਹਗੜ੍ਹ ਸਾਹਿਬ, ਮੋਹਾਲੀ, ਸੋਨਮ, ਮੋਗਾ, ਫਿਰੋਜ਼ਪੁਰ, ਲੁਧਿਆਣਾ ਅਤੇ ਸੰਗਰੂਰ ਸਮੇਤ 30 ਥਾਵਾਂ ‘ਤੇ ਕਾਰਵਾਈ ਕੀਤੀ ਹੈ । ਇਹ ਕਾਰਵਾਈ ਐਫਸੀਆਈ ਦਫ਼ਤਰਾਂ, ਉੱਚ ਅਧਿਕਾਰੀਆਂ, ਗੋਦਾਮਾਂ ਤੋਂ ਇਲਾਵਾ ਪ੍ਰਾਈਵੇਟ ਸ਼ੈਲਰ ਮਾਲਕਾਂ ਅਤੇ ਅਨਾਜ ਵਪਾਰੀਆਂ ’ਤੇ ਕੀਤੀ ਗਈ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਐਫ.ਸੀ.ਆਈ. ਦੇ ਸੀਨੀਅਰ ਅਧਿਕਾਰੀਆਂ ਵਿਰੁੱਧ ਹੈ। ਜਿਸ ਵਿੱਚ ਦੋਸ਼ ਹੈ ਕਿ ਐਫਸੀਆਈ ਅਧਿਕਾਰੀਆਂ ਨੇ ਕਥਿਤ ਤੌਰ ਮੋਟੀ ਰਿਸ਼ਵਤ ਲੈ ਕੇ ਸ਼ੈਲਰ ਮਾਲਕਾਂ ਅਤੇ ਅਨਾਜ ਵਪਾਰੀਆਂ ਨੂੰ ਪੈਸੇ ਦਿੱਤੇ ਹਨ।

Exit mobile version