July 7, 2024 10:33 am
Jalandhar

ਦਿੱਲੀ ਸ਼ਰਾਬ ਘੋਟਾਲੇ ਦੀ ਜਾਂਚ ਨਾਲ ਜੁੜੇ ਸੀਬੀਆਈ ਅਧਿਕਾਰੀ ਨੇ ਕੀਤੀ ਖੁਦਕੁਸ਼ੀ

ਚੰਡੀਗੜ੍ਹ 02 ਸਤੰਬਰ 2022: ਦਿੱਲੀ ਦੀ ਸਿਆਸਤ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਸੁਰਖੀਆਂ ਵਿੱਚ ਰਹੇ ਸੀਬੀਆਈ (CBI) ਦੀ ਏਸੀਬੀ ਸ਼ਾਖਾ ਦੇ ਪ੍ਰੋਸੀਕਿਊਸ਼ਨ ਦੇ ਡਾਇਰੈਕਟਰ ਜਤਿੰਦਰ ਕੁਮਾਰ (Jatinder Kumar) ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ACB ਸ਼ਾਖਾ ਖੁਦ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਕਈ ਹੋਰ ਮੁਲਜ਼ਮਾਂ ਦੇ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ। ਇਸ ‘ਚ ਸੀ ਬੀ ਆਈ ਅਧਿਕਾਰੀ ਜਤਿੰਦਰ ਕੁਮਾਰ ਵੀ ਜਾਂਚ ਕਰ ਰਹੇ ਸਨ |

ਸੂਤਰਾਂ ਦੇ ਮੁਤਾਬਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਲਿਖੇ ਸੁਸਾਈਡ ਨੋਟ ਵਿਚ ਮਾਨਸਿਕ ਤਣਾਅ ਅਤੇ ਬਿਮਾਰੀ ਦਾ ਜ਼ਿਕਰ ਮਿਲਿਆ ਹੈ।ਦਰਅਸਲ, CBI ਦੀ ਏਸੀਬੀ ਸ਼ਾਖਾ ਨੇ ਸ਼ਰਾਬ ਨੀਤੀ ਘੁਟਾਲੇ ਵਿੱਚ ਐਫਆਈਆਰ ਦਰਜ ਕੀਤੀ ਸੀ। ACB ਖੁਦ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਤੇਂਦਰ ਕੁਮਾਰ, ਜੋ ਕਿ ਉਸੇ ਸ਼ਾਖਾ ਵਿੱਚ ਡੀ.ਐਲ.ਏ. ਯਾਨੀ ਕਿ ਉਪ ਕਾਨੂੰਨੀ ਸਲਾਹਕਾਰ ਵਜੋਂ ਤਾਇਨਾਤ ਸਨ, ਉਨ੍ਹਾਂ ਨੂੰ ਪ੍ਰੋਸੀਕਿਊਸ਼ਨ ਦਾ ਉਪ ਨਿਰਦੇਸ਼ਕ ਬਣਾਇਆ ਗਿਆ ਸੀ, ਜੋ ਏਸੀਬੀ ਨੂੰ ਕਾਨੂੰਨੀ ਸਲਾਹ ਦਿੰਦੇ ਸਨ।