ਚੰਡੀਗ੍ਹੜ 15 ਅਕਤੂਬਰ 2022: ਸੀਬੀਆਈ ਨੇ 34,000 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ (Bank fraud case) ਵਿੱਚ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ (ਡੀਐਚਐਫਐਲ) ਦੇ ਸਾਬਕਾ ਸੀਐਮਡੀ ਕਪਿਲ ਵਧਾਵਨ ਅਤੇ 74 ਹੋਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਇੱਥੇ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਦਾਇਰ ਕੀਤੀ ਆਪਣੀ ਚਾਰਜਸ਼ੀਟ ਵਿੱਚ ਤਤਕਾਲੀ ਨਿਰਦੇਸ਼ਕ ਧੀਰਜ ਵਧਾਵਨ ਅਤੇ ਸਾਬਕਾ ਸੀਈਓ ਹਰਸ਼ੀਲ ਮਹਿਤਾ ਨੂੰ ਵੀ ਵੱਡੇ ਘੁਟਾਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਏਜੰਸੀ ਨੇ ਜੂਨ ਵਿੱਚ ਡੀਐਚਐਫਐਲ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ 17 ਬੈਂਕਾਂ ਦੇ ਇੱਕ ਸੰਘ ਨੂੰ 34,000 ਕਰੋੜ ਰੁਪਏ ਦੀ ਕਥਿਤ ਤੌਰ ‘ਤੇ ਧੋਖਾਧੜੀ ਕਰਨ ਦਾ ਮਾਮਲਾ ਕੀਤਾ ਗਿਆ ਹੈ । ਇਹ ਦੇਸ਼ ਦਾ ਸਭ ਤੋਂ ਵੱਡਾ ਬੈਂਕਿੰਗ ਲੋਨ ਧੋਖਾਧੜੀ ਦਾ ਮਾਮਲਾ ਹੈ। ਚਾਰਜਸ਼ੀਟ ਵਿੱਚ ਏਜੰਸੀ ਨੇ 18 ਵਿਅਕਤੀਆਂ ਅਤੇ 57 ਕੰਪਨੀਆਂ ਨੂੰ ਸੂਚੀਬੱਧ ਕੀਤਾ ਹੈ ਜਿਨ੍ਹਾਂ ਰਾਹੀਂ ਪੈਸੇ ਦਾ ਲੈਣ-ਦੇਣ ਕੀਤਾ ਗਿਆ ਸੀ।