Site icon TheUnmute.com

CBI ਵਲੋਂ ਸਾਬਕਾ ਡਿਪਟੀ CM ਮਨੀਸ਼ ਸਿਸੋਦੀਆ ਖ਼ਿਲਾਫ਼ ਜਾਸੂਸੀ ਮਾਮਲੇ ‘ਚ FIR ਦਰਜ

Manish Sisodia

ਚੰਡੀਗੜ੍ਹ, 16 ਮਾਰਚ 2023: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਮਨੀਸ਼ ਸਿਸੋਦੀਆ (Manish Sisodia) ‘ਤੇ ਸ਼ਿਕੰਜਾ ਕੱਸਦੀ ਜਾ ਰਹੀ ਹੈ । ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਦਿੱਲੀ ਸਰਕਾਰ ਦੀ ‘ਫੀਡਬੈਕ ਯੂਨਿਟ’ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਨਵਾਂ ਕੇਸ ਦਰਜ ਕੀਤਾ ਹੈ।

ਸੀਬੀਆਈ ਨੇ 14 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਕਥਿਤ ‘ਫੀਡਬੈਕ ਯੂਨਿਟ’ (ਐਫਬੀਯੂ) ਨਾਲ ਸਬੰਧਤ ਜਾਸੂਸੀ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਸੱਤ ਜਣਿਆਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਸੀ। ਆਦਮੀ ਪਾਰਟੀ ਨੇ ਇਸ ਮਾਮਲੇ ਦਾ ਖ਼ੁਲਾਸਾ ਕੀਤਾ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਲਾਹਕਾਰ ਗੋਪਾਲ ਮੋਹਨ ਦਾ ਵੀ ਐਫਆਈਆਰ ਵਿੱਚ ਨਾਮ ਹੈ।

ਇਸ ਮਾਮਲੇ ਵਿੱਚ 7 ਜਣਿਆਂ ਦੇ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਹੈ ਜਿਨ੍ਹਾਂ ਵਿੱਚ ਦਿੱਲੀ ਦੇ ਸਾਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Manish Sisodia) , ਸੁਕੇਸ਼ ਕੁਮਾਰ ਜੈਨ (IRS 1992), ਤਤਕਾਲੀ ਵਿਜੀਲੈਂਸ ਸਕੱਤਰ, ਨਵੀਂ ਦਿੱਲੀ, ਰਾਕੇਸ਼ ਕੁਮਾਰ ਸਿਨਹਾ (ਸੇਵਾਮੁਕਤ, ਡੀਆਈਜੀ, ਸੀਆਈਐਸਐਫ), ਮੁੱਖ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਅਤੇ ਸੰਯੁਕਤ ਡਾਇਰੈਕਟਰ, ਫੀਡਬੈਕ ਯੂਨਿਟ, ਦਿੱਲੀ, ਪ੍ਰਦੀਪ ਕੁਮਾਰ ਪੁੰਜ (ਰਿਟਾ. ਸੰਯੁਕਤ ਡਿਪਟੀ ਡਾਇਰੈਕਟਰ, ਆਈ.ਬੀ.), ਡਿਪਟੀ ਡਾਇਰੈਕਟਰ, ਦਿੱਲੀ ਫੀਡਬੈਕ ਯੂਨਿਟ, ਸਤੀਸ਼ ਖੇਤਰਪਾਲ (ਸੇਵਾਮੁਕਤ ਅਸਿਸਟੈਂਟ ਕਮਾਂਡੈਂਟ, CISF), ਫੀਡਬੈਕ ਅਫਸਰ, ਦਿੱਲੀ ਸਰਕਾਰ ਵਜੋਂ ਕੰਮ ਕਰ ਰਹੇ ਹਨ ਅਤੇ
ਗੋਪਾਲ ਮੋਹਨ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਵਿਰੋਧੀ ਸਲਾਹਕਾਰ ਸ਼ਾਮਲ ਹਨ |

Exit mobile version