ਚੰਡੀਗੜ੍ਹ 13 ਅਗਸਤ 2022: ਮੋਹਾਲੀ ਦੀ ਸੀਬੀਆਈ ਅਦਾਲਤ ਨੇ ਬੀਤੇ ਦਿਨ 1992 ਵਿਚ ਅੰਮ੍ਰਿਤਸਰ ਵਿਖੇ 4 ਵਿਅਕਤੀਆਂ ਨੂੰ ਝੂਠੇ ਮੁਕਾਬਲੇ ਵਿਚ ਮਾਰਨ ਦੇ ਮਾਮਲੇ ਵਿਚ ਦੋ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ | ਇਨ੍ਹਾਂ ਦੋ ਦੋਸ਼ੀ ਅਧਿਕਾਰੀਆਂ ‘ਚ ਸੇਵਾਮੁਕਤ ਤਰਸੇਮ ਲਾਲ, ਤਤਕਾਲੀ ਸਬ-ਇੰਸਪੈਕਟਰ, ਸੀਆਈਏ, ਮਜੀਠਾ, ਅੰਮ੍ਰਿਤਸਰ ਹਨ ਇਸਦੇ ਨਾਲ ਹੀ ਅਤੇ ਸੀਆਈਏ ਇੰਸਪੈਕਟਰ ਕਿਸ਼ਨ ਸਿੰਘ (ਸੇਵਾਮੁਕਤ) ਉਸ ਸਮੇਂ ਦੇ ਵਧੀਕ ਐਸਐਚਓ ਸਨ |
ਇਹ ਦੋਵੇਂ ਜ਼ਮਾਨਤ ‘ਤੇ ਬਾਹਰ ਸਨ ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਮਹਿਤਾ ਥਾਣੇ ਦੇ ਤਤਕਾਲੀ SHO ਰਾਜਿੰਦਰ ਸਿੰਘ ਦੀ ਦੀ ਮੁਕਦਮੇ ਦੌਰਾਨ ਮੌਤ ਹੋ ਗਈ ਸੀ |ਸੀਬੀਆਈ ਦੇ ਵਿਸ਼ੇਸ਼ ਜੱਜ ਰਾਕੇਸ਼ ਕੁਮਾਰ ਗੁਪਤਾ ਨੇ ਇਹਨਾਂ ਨੂੰ ਧਾਰਾ 302 (ਕਤਲ), 201 (ਅਪਰਾਧ ਦੇ ਸਬੂਤ ਗਾਇਬ ਕਰਨ), 218 (ਕਿਸੇ ਵਿਅਕਤੀ ਨੂੰ ਸਜ਼ਾ ਜਾਂ ਜਾਇਦਾਦ ਨੂੰ ਜ਼ਬਤ ਹੋਣ ਤੋਂ ਬਚਾਉਣ ਦੇ ਇਰਾਦੇ ਨਾਲ ਗਲਤ ਰਿਕਾਰਡ ਬਣਾਉਣ ) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ ।
ਇਸਦੇ ਨਾਲ ਹੀ ਇਨ੍ਹਾਂ ਨੂੰ 16 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ।1992 ਵਿਚ ਅੰਮ੍ਰਿਤਸਰ ਵਿਖੇ 4 ਵਿਅਕਤੀਆਂ ਨੂੰ ਝੂਠੇ ਮੁਕਾਬਲੇ ਵਿਚ ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਸਾਹਿਬ ਸਿੰਘ, ਦਲਬੀਰ ਸਿੰਘ ਉਰਫ਼ ਕਾਲਾ ਅਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ, ਜਦਕਿ ਚੌਥਾ ਮ੍ਰਿਤਕ ਬਲਵੰਤ ਸਿੰਘ ਸੀ |