TheUnmute.com

WAPCOS ਦੇ ਸਾਬਕਾ ਸੀਐਮਡੀ ਖ਼ਿਲਾਫ਼ CBI ਦੀ ਕਾਰਵਾਈ, ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਬਰਾਮਦ

ਨਵੀਂ ਦਿੱਲੀ, 03 ਮਈ 2023 (ਦਵਿੰਦਰ ਸਿੰਘ) : ਸੀਬੀਆਈ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ। ਸੀਬੀਆਈ ਨੇ ਜਲ ਸ਼ਕਤੀ ਮੰਤਰਾਲੇ ਦੇ ਅਧੀਨ ਇੱਕ ਜਨਤਕ ਖੇਤਰ ਦੇ ਅਦਾਰੇ, ਵਾਟਰ ਐਂਡ ਪਾਵਰ ਕੰਸਲਟੈਂਸੀ (WAPCOS) ਦੇ ਸਾਬਕਾ ਸੀਐਮਡੀ ਰਾਜੇਂਦਰ ਕੁਮਾਰ ਗੁਪਤਾ ਦੇ ਅਹਾਤੇ ‘ਤੇ ਛਾਪੇਮਾਰੀ ਦੌਰਾਨ 20 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਸੀਬੀਆਈ ਦੇ ਮੁਤਾਬਕ ਰਾਜੇਂਦਰ ਕੁਮਾਰ ਗੁਪਤਾ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਤੋਂ ਬਾਅਦ ਅਸੀਂ ਦਿੱਲੀ, ਚੰਡੀਗੜ੍ਹ, ਪੰਚਕੂਲਾ, ਗੁਰੂਗ੍ਰਾਮ, ਸੋਨੀਪਤ ਅਤੇ ਗਾਜ਼ੀਆਬਾਦ ਸਮੇਤ ਕਰੀਬ 19 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ 20 ਕਰੋੜ ਰੁਪਏ ਦੀ ਨਕਦੀ ਤੋਂ ਇਲਾਵਾ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਅਤੇ ਹੋਰ ਕੀਮਤੀ ਸਾਮਾਨ ਜ਼ਬਤ ਕੀਤਾ ਹੈ।

WAPCOS

ਇਹ ਨਕਦੀ ਸੂਟਕੇਸ ਅਤੇ ਬੈੱਡ ਵਿੱਚ ਰੱਖੀ ਹੋਈ ਸੀ। ਜਦੋਂ ਸੀਬੀਆਈ ਨੇ ਛਾਪੇਮਾਰੀ ਦੌਰਾਨ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਇਹ ਨਕਦੀ ਮਿਲੀ। ਸੀਬੀਆਈ ਨੇ ਕਿਹਾ ਕਿ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਪੈਸਾ ਕਿੱਥੋਂ ਆਇਆ? ਦੱਸ ਦਈਏ ਕਿ ਇਸ ਸਭ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਪੱਸ਼ਟ ਹੋ ਸਕੇਗਾ ਕਿ ਇੰਨਾ ਕੁਝ ਕਿੱਥੋਂ ਆਇਆ?

ਜਿਕਰਯੋਗ ਹੈ ਕਿ WAPCOS ਜਲ ਸ਼ਕਤੀ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਅਧੀਨ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਕੇਂਦਰੀ ਜਨਤਕ ਖੇਤਰ ਦੀ ਉੱਦਮ ਹੈ। ਇਸਨੂੰ ਪਹਿਲਾਂ ‘ਵਾਟਰ ਐਂਡ ਪਾਵਰ ਕੰਸਲਟੈਂਸੀ ਸਰਵਿਸਿਜ਼ (ਇੰਡੀਆ) ਲਿਮਿਟੇਡ (WAPCOS ਵਾਟਰ ਐਂਡ ਪਾਵਰ ਕੰਸਲਟੈਂਸੀ ਇੰਡੀਆ) ਵਜੋਂ ਜਾਣਿਆ ਜਾਂਦਾ ਸੀ।

 

Exit mobile version