Site icon TheUnmute.com

ਸ਼ੂਟਰਾਂ ਨੂੰ ਫੜ ਕੇ ਅੰਦਰ ਕਰਨਾ ਕਾਫ਼ੀ ਨਹੀਂ, ਮਾਸਟਰਮਾਈਂਡ ਨੂੰ ਫੜਿਆ ਜਾਵੇ: ਬਲਕੌਰ ਸਿੰਘ

Balkaur Singh

ਮਾਨਸਾ, 19 ਅਗਸਤ 2023:  ਹਥਿਆਰਾਂ ਨਾਲ ਲੈਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਦੀ ਫੋਟੋਆਂ ਸਾਹਮਣੇ ਆਈਆਂ ਹਨ, ਜਿਸਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਕਿਹਾ ਇਹ ਸਭ ਦੇਖ ਕੇ ਬਹੁਤ ਦੁੱਖ ਹੁੰਦਾ ਹੈ | ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਸਨ ਅਤੇ ਇਸ ਦੇ ਪਿੱਛੇ ਮਿਊਜ਼ਿਕ ਇੰਡਸਟਰੀ ਤੇ ਰਾਜਨੀਤੀ ਲੋਕਾਂ ਵਿੱਚੋਂ ਕਿਸੇ ਇੱਕ ਜਾਂ ਦੋਵੇਂ ਧਿਰਾਂ ਦਾ ਹੱਥ ਹੋਣ ਦੀ ਗੱਲ ਕਹਿੰਦੇ ਸਨ ਅਤੇ ਇਸ ਦੇ ਪਿੱਛੇ ਰਾਜਨੀਤੀਕ ਲੋਕਾਂ ਦਾ ਹੱਥ ਵੀ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਸ਼ੂਟਰਾਂ ਨੂੰ ਫੜ ਕੇ ਅੰਦਰ ਕਰਨਾ ਕਾਫ਼ੀ ਨਹੀਂ, ਇਸ ਕਤਲ ਦੇ ਮਾਸਟਰਮਾਈਂਡ ਨੂੰ ਫੜਿਆ ਜਾਵੇ |

ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਹਥਿਆਰਾਂ ਦੀ ਅਦਾਇਗੀ ਕਿਸਨੇ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ ਸਿਰਫ ਉਨ੍ਹਾਂ ਦੇ ਪੁੱਤਰ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਨਾਮ ਅਤੇ ਰਾਜਨੀਤੀ ਦੇ ਵਿੱਚ ਆਉਣਾ ਹੀ ਕੁਝ ਲੋਕਾਂ ਨੂੰ ਰਾਸ ਨਹੀਂ ਆ ਰਿਹਾ ਸੀ। ਉਨ੍ਹਾਂ (Balkaur Singh) ਕਿਹਾ ਕਿ ਜੇਕਰ ਅੱਜ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੇ ਲਈ ਗੰਭੀਰ ਹੋਣ ਤਾਂ ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਸਕਦੇ ਹਨ। ਉਨ੍ਹਾਂ ਕਿਹਾ ਕਿ ਤਸਵੀਰਾਂ ਦੇ ਵਿੱਚ ਹਥਿਆਰਾਂ ਦੇ ਜਖੀਰੇ ਨਾਲ ਤਸਵੀਰਾਂ ਕਰਵਾ ਕੇ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਇਨ੍ਹਾਂ ਲੋਕਾਂ ਦੇ ਹੌਸਲੇ ਕਿੰਨੇ ਬੁਲੰਦ ਸਨ, ਉਨਾਂ ਕਿਹਾ ਕਿ ਰਾਜਨੀਤਕ ਵਿਅਕਤੀ ਦੇ ਸੰਬੰਧ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਅਪਰਾਧੀ ਦਾ ਕੋਈ ਧਰਮ ਨਹੀਂ ਹੁੰਦਾ | ਆਪਣੇ ਅਪਰਾਧਾਂ ਨੂੰ ਛੁਪਾਉਣ ਲਈ ਕੋਈ ਵੀ ਚੋਲਾ ਪਾ ਸਕਦੇ ਹਨ |

Exit mobile version