Site icon TheUnmute.com

Caste Census: ਕਾਂਗਰਸ ਸਾਸ਼ਿਤ ਸੂਬਿਆਂ ‘ਚ ਕਰਾਂਗੇ ਜਾਤੀ ਜਨਗਣਨਾ: ਰਾਹੁਲ ਗਾਂਧੀ

Caste Census

ਚੰਡੀਗੜ੍ਹ, 26 ਨਵੰਬਰ 2024: ਸੰਵਿਧਾਨ ਦਿਵਸ ਮੌਕੇ ਰਾਹੁਲ ਗਾਂਧੀ ਨੇ ਤਾਲਕਟੋਰਾ ਸਟੇਡੀਅਮ ‘ਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੁੜ ਜਾਤੀ ਜਨਗਣਨਾ (Caste Census) ਦੀ ਮੰਗ ਨੂੰ ਮੁੜ ਦੁਹਰਾਇਆ ਹੈ | ਕਾਂਗਰਸ ਵੱਲੋਂ ਕਰਵਾਏ ਪ੍ਰੋਗਰਾਮ ਦੌਰਾਨ ਜਦੋਂ ਰਾਹੁਲ ਗਾਂਧੀ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦਾ ਮਾਈਕ ਬੰਦ ਹੋ ਗਿਆ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਆਗੂਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ‘ਤੇ ਕਈ ਵਾਰ ਸੰਸਦ ‘ਚ ਆਪਣਾ ਮਾਈਕ ਬੰਦ ਕਰਨ ਦਾ ਦੋਸ਼ ਲਗਾ ਚੁੱਕੇ ਹਨ। ਹੁਣ ਰਾਹੁਲ ਗਾਂਧੀ ਵੀ ਆਪਣੀ ਹੀ ਪਾਰਟੀ ਦੇ ਪ੍ਰੋਗਰਾਮ ‘ਚ ਮਾਈਕ ਬੰਦ ਹੋਣ ‘ਤੇ ਮੁਸਕਰਾਉਂਦੇ ਨਜ਼ਰ ਆਏ। ਮਾਈਕ ਚਾਲੂ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਇਸ ਦੇਸ਼ ‘ਚ ਦਲਿਤਾਂ ਅਤੇ ਪਛੜੇ ਲੋਕਾਂ ਦੀ ਗੱਲ ਕਰਦਾ ਹੈ, ਉਸ ਦਾ ਮਾਈਕ ਉਸੇ ਤਰ੍ਹਾਂ ਬੰਦ ਹੋ ਜਾਂਦਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦਾ ਕੋਈ ਵੀ ਚੋਟੀ ਦਾ ਸਨਅਤਕਾਰ ਦਲਿਤ, ਪਛੜੇ ਜਾਂ ਆਦਿਵਾਸੀ ਵਰਗ ਦਾ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ‘ਕੁਝ ਦਿਨ ਪਹਿਲਾਂ ਅਸੀਂ ਤੇਲੰਗਾਨਾ ਵਿੱਚ ਜਾਤੀ ਜਨਗਣਨਾ ਨਾਲ ਸਬੰਧਤ ਕੰਮ ਸ਼ੁਰੂ ਕੀਤਾ ਸੀ। ਇਸ ‘ਚ ਪੁੱਛੇ ਜਾਣ ਵਾਲੇ ਸਵਾਲਾਂ ਦਾ ਫੈਸਲਾ ਸੂਬੇ ਦੇ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਅਤੇ ਗਰੀਬਾਂ ਨੇ ਮਿਲ ਕੇ ਕੀਤਾ ਹੈ। ਭਾਵ, ਤੇਲੰਗਾਨਾ ਦੇ ਲੋਕਾਂ ਨੇ ਜਾਤੀ ਜਨਗਣਨਾ (Caste Census) ਦਾ ਫਾਰਮੈਟ ਤਿਆਰ ਕੀਤਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਜਿੱਥੇ ਵੀ ਕਾਂਗਰਸ ਦੀ ਸਰਕਾਰ ਹੈ, ਅਸੀਂ ਉਸੇ ਪੈਟਰਨ ‘ਤੇ ਜਾਤੀ ਜਨਗਣਨਾ ਕਰਾਂਗੇ।

Exit mobile version