Site icon TheUnmute.com

ਹਰਿਆਣਾ ‘ਚ ਹੁਣ ਤੱਕ 62.03 ਕਰੋੜ ਰੁਪਏ ਦੀ ਨਕਦੀ, ਨਜਾਇਜ਼ ਸ਼ਰਾਬ ਤੇ ਹੋਰ ਕੀਮਤੀ ਸਮਾਨ ਜ਼ਬਤ

Haryana

ਚੰਡੀਗੜ੍ਹ, 21 ਮਈ 2024: ਭਾਰਤੀ ਚੋਣ ਕਮਿਸ਼ਨ ਦੇ ਵਿਸ਼ੇਸ਼ ਚੋਣ ਖਰਚ ਨਿਗਰਾਨ ਬੀ.ਆਰ. ਬਾਲਾਕ੍ਰਿਸ਼ਨਨ ਨੇ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਵੱਲੋਂ ਚੋਣਾਂ ਦੌਰਾਨ ਜ਼ਬਤ ਕੀਤੇ ਗਏ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹੋਰ ਸਮਾਨ ‘ਤੇ ਤਸੱਲੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਇਹ ਏਜੰਸੀਆਂ ਨੂੰ 25 ਮਈ ਨੂੰ ਵਿਸ਼ੇਸ਼ ਚੌਕੀਆਂ ‘ਤੇ ਤਿੱਖੀ ਨਜ਼ਰ ਰੱਖਣੀ ਪਵੇਗੀ। ਸ਼ਰਾਬ ਦੀਆਂ ਫੈਕਟਰੀਆਂ ‘ਤੇ ਵੀ ਪੁਲਿਸ ਦੀ ਨਿਗਰਾਨੀ ਹੋਣੀ ਚਾਹੀਦੀ ਹੈ। ਬਾਲਾਕ੍ਰਿਸ਼ਨਨ ਅੱਜ ਇੱਥੇ ਯੂਟੀ ਗੈਸਟ ਹਾਊਸ ਵਿਖੇ ਹਰਿਆਣਾ (Haryana) ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਸਨ।

ਬੈਠਕ ਵਿੱਚ ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 62.03 ਕਰੋੜ ਰੁਪਏ ਦੀ ਗੈਰ-ਕਾਨੂੰਨੀ ਸ਼ਰਾਬ, ਨਸ਼ੀਲੇ ਪਦਾਰਥ ਅਤੇ ਕੀਮਤੀ ਸਮਾਨ ਜ਼ਬਤ ਕੀਤਾ ਗਿਆ ਹੈ। ਇਸ ਵਿੱਚ 14.94 ਕਰੋੜ ਰੁਪਏ ਦੀ ਨਕਦੀ ਵੀ ਸ਼ਾਮਲ ਹੈ। ਇਹ ਕਾਰਵਾਈ ਪੁਲਿਸ, ਆਮਦਨ ਕਰ ਵਿਭਾਗ, ਆਬਕਾਰੀ ਤੇ ਕਰ ਵਿਭਾਗ ਅਤੇ ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਕੀਤੀ ਹੈ। ਹੁਣ ਤੱਕ ਗੁਰੂਗ੍ਰਾਮ ਜ਼ਿਲ੍ਹੇ ਵਿੱਚ ਸਭ ਤੋਂ ਵੱਧ 3.12 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲ੍ਹਾ ਰੋਹਤਕ ਵਿੱਚ 1.71 ਕਰੋੜ ਰੁਪਏ, ਜ਼ਿਲ੍ਹਾ ਕਰਨਾਲ ਵਿੱਚ 1.51 ਕਰੋੜ ਰੁਪਏ, ਜ਼ਿਲ੍ਹਾ ਸੋਨੀਪਤ ਵਿੱਚ 1.46 ਕਰੋੜ ਰੁਪਏ ਅਤੇ ਜ਼ਿਲ੍ਹਾ ਸਿਰਸਾ ਵਿੱਚ 1.37 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ।

ਅਗਰਵਾਲ ਨੇ ਦੱਸਿਆ ਕਿ ਵੱਖ-ਵੱਖ ਏਜੰਸੀਆਂ ਵੱਲੋਂ ਕੁੱਲ 13.28 ਕਰੋੜ ਰੁਪਏ ਦੀ 4,03,898 ਲੀਟਰ ਤੋਂ ਵੱਧ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਸੋਨੀਪਤ ਜ਼ਿਲ੍ਹੇ ਵਿੱਚ 3.64 ਕਰੋੜ ਰੁਪਏ ਦੀ ਸਭ ਤੋਂ ਵੱਧ 84,954 ਲੀਟਰ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਬਾਅਦ ਜ਼ਿਲਾ ਫਰੀਦਾਬਾਦ ‘ਚ 1.54 ਕਰੋੜ ਰੁਪਏ ਦੀ 34,315 ਲੀਟਰ ਨਾਜਾਇਜ਼ ਸ਼ਰਾਬ, ਜ਼ਿਲਾ ਪਲਵਲ ‘ਚ 1.22 ਕਰੋੜ ਰੁਪਏ ਦੀ 25,667 ਲੀਟਰ ਨਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ ਏਜੰਸੀਆਂ ਨੇ 13.74 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇੰਨਾ ਹੀ ਨਹੀਂ, 16.70 ਕਰੋੜ ਰੁਪਏ ਦਾ ਕੀਮਤੀ ਸਾਮਾਨ ਅਤੇ 3.30 ਕਰੋੜ ਰੁਪਏ ਦਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਬੈਠਕ ਵਿੱਚ ਹਰਿਆਣਾ ਦੀ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ ਅਤੇ ਸੰਯੁਕਤ ਮੁੱਖ ਚੋਣ ਅਧਿਕਾਰੀ ਰਾਜਕੁਮਾਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Exit mobile version