ਚੰਡੀਗੜ੍ਹ 22 ਦਸੰਬਰ 2021: ਨਸ਼ਿਆਂ ਦੇ ਮਾਮਲੇ ‘ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram singh majithia) ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਨੇ ਇਕ ਟਵੀਟ ਕੀਤਾ ਹੈ।
ਇਸ ਟਵੀਟ ਵਿਚ ਰੰਧਾਵਾ ਨੇ ਲਿਖਿਆ ਹੈ- ਰੱਬ ਦੇ ਘਰ ਦੇਰ ਹੈ ਅੰਧੇਰ ਨਹੀ, ਕਿੰਨੇ ਹੀ ਲੰਬੇ ਸਮੇਂ ਤੋਂ ਅਸੀਂ ਆਪਣੇ ਪੰਜਾਬ ਦੀ ਜਵਾਨੀ ਅਤੇ ਉਜੜੀ ਕੁੱਖਾਂ ਨੂੰ ਇਨਸਾਫ਼ ਦੁਆਉਣ ਲਈ ਸੰਘਰਸ਼ ਕੀਤਾ। ਆਖ਼ਿਰਕਾਰ ਵਾਹਿਗੁਰੂ ਜੀ ਨੇ ਪੰਜਾਬ ਦੀ ਪੁਕਾਰ ਸੁਣੀ। ਇਨਸਾਫ਼ ਦੁਆਉਣ ਵਾਲਾ ਉਹ ਪਰਮੇਸ਼ਵਰ ਹੈ,ਅਸੀ ਬੱਸ ਇੱਕ ਜ਼ਰੀਆ ਬਣੇ ਹਾਂ।