Case registered against Kalicharan Mahara

ਮਹਾਤਮਾ ਗਾਂਧੀ ਖ਼ਿਲਾਫ ਅਪਮਾਨਜਨਕ’ ਟਿੱਪਣੀ ਕਰਨ ਤੇ ਕਾਲੀਚਰਨ ਮਹਾਰਾਜ ਖ਼ਿਲਾਫ ਮਾਮਲਾ ਦਰਜ

ਚੰਡੀਗੜ੍ਹ 27 ਦਸੰਬਰ 2021: ਛੱਤੀਸਗੜ੍ਹ ਦੇ ਰਾਏਪੁਰ ਜ਼ਿਲੇ ਦੀ ਪੁਲਸ ਨੇ ਹਿੰਦੂ ਧਾਰਮਿਕ ਨੇਤਾ ਕਾਲੀਚਰਨ ਮਹਾਰਾਜ ਦੇ ਖਿਲਾਫ ਮਹਾਤਮਾ ਗਾਂਧੀ (Mahatma Gandhi) ਖਿਲਾਫ ‘ਅਪਮਾਨਜਨਕ’ ਟਿੱਪਣੀ ਕਰਨ ਅਤੇ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦੀ ਪ੍ਰਸ਼ੰਸਾ ਕਰਨ ਲਈ ਮਾਮਲਾ ਦਰਜ ਕੀਤਾ ਹੈ।

ਦਸਿਆ ਜਾ ਰਿਹਾ ਹੈ ਕਿ ਰਾਜਧਾਨੀ ਰਾਏਪੁਰ ਦੇ ਰਾਵਣਭੱਠ ਮੈਦਾਨ ‘ਚ ਦੋ ਦਿਨਾਂ ‘ਧਰਮ ਸੰਸਦ’ ਦੇ ਆਖਰੀ ਦਿਨ ਐਤਵਾਰ ਸ਼ਾਮ ਨੂੰ ਕਾਲੀਚਰਨ ਮਹਾਰਾਜ (Kalicharan Maharaj)ਨੇ ਆਪਣੇ ਭਾਸ਼ਣ ਦੌਰਾਨ ਰਾਸ਼ਟਰਪਿਤਾ ਮਹਾਤਮਾ ਗਾਂਧੀ (Mahatma Gandhi) ਵਿਰੁੱਧ ‘ਅਪਮਾਨਜਨਕ’ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦੀ ਤਾਰੀਫ਼ ਕੀਤੀ ਸੀ। ਇਸ ਦੌਰਾਨ ਕਾਲੀਚਰਨ ਮਹਾਰਾਜ (Kalicharan Maharaj) ਨੇ ਲੋਕਾਂ ਨੂੰ ਕਿਹਾ ਸੀ ਕਿ ਉਹ ਧਰਮ ਦੀ ਰੱਖਿਆ ਲਈ ਕਿਸੇ ਕੱਟੜ ਹਿੰਦੂ ਨੇਤਾ ਨੂੰ ਸਰਕਾਰ ਦਾ ਮੁੱਖੀ ਚੁਣਨ। ਉਨ੍ਹਾਂ ਦੇ ਇਸ ਬਿਆਨ ‘ਤੇ ਸੂਬੇ ਦੀ ਸੱਤਾਧਾਰੀ ਕਾਂਗਰਸ ਦੇ ਆਗੂਆਂ ਨੇ ਇਤਰਾਜ਼ ਜਤਾਇਆ ਹੈ।ਰਾਏਪੁਰ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਕਾਂਗਰਸ ਨੇਤਾ ਪ੍ਰਮੋਦ ਦੂਬੇ ਦੀ ਸ਼ਿਕਾਇਤ ‘ਤੇ ਪੁਲਸ ਨੇ ਕਾਲੀਚਰਨ ਮਹਾਰਾਜ ਦੇ ਖਿਲਾਫ ਸ਼ਹਿਰ ਦੇ ਟਿਕਰਪਾਰਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਹੈ।

Scroll to Top