Case registered

ਨਸ਼ਾ ਕਰਦੇ ਫੜੇ ਗਏ ਪੁਲੀਸ ਮੁਲਾਜ਼ਮ ਖ਼ਿਲਾਫ਼ ਕੇਸ ਦਰਜ, ਵੀਡੀਓ ਹੋਈ ਸੀ ਵਾਇਰਲ

ਚੰਡੀਗੜ੍ਹ 9 ਦਸੰਬਰ 2021 : ਪੰਜਾਬ ਪੁਲਸ (Punjab Police)  ਦੇ ਇਕ ਕਾਂਸਟੇਬਲ ਵਲੋਂ ਕਥਿਤ ਤੌਰ ਤੇ ਨਸ਼ਾ ਕਰਨ ਸਬੰਧੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਸੀ। ਘਟਨਾ ਲੁਧਿਆਣਾ ਦੇ ਨਿਊ ਕੁੰਦਨਪੁਰੀ ਇਲਾਕੇ ਦੀ ਹੈ। ਜਿਸ ਮੁਲਾਜ਼ਮ ਖਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ।
ਏਸੀਪੀ ਸਿਵਲ ਲਾਇਨ ਹਰੀਸ਼ ਬਹਿਲ ਨੇ ਦੱਸਿਆ ਕਿ ਚੌਕੀ ਕੈਲਾਸ਼ ਨਗਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਉਹ ਪੁਲਸ (Police) ਕਾਂਸਟੇਬਲ ਅਕਤੂਬਰ ਤੋਂ ਸਸਪੈਂਡ ਚੱਲ ਰਿਹਾ ਸੀ। ਉਸ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕੀਤਾ ਗਿਆ ਹੈ। ਉਸ ਦੇ ਸਾਥੀ ਦੀ ਵੀ ਭਾਲ ਜਾਰੀ ਹੈ, ਤਾਂ ਜੋ ਮਾਮਲੇ ਵਿੱਚ ਹੋਰ ਖੁਲਾਸਾ ਹੋ ਸਕੇ।

Scroll to Top