July 4, 2024 9:19 pm
LAKHA SIDHANA

ਗਾਇਕਾ ਸੋਨੀ ਮਾਨ ਦੇ ਘਰ ‘ਤੇ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਲੱਖਾ ਸਿਧਾਣਾ ਸਮੇਤ 5 ਹੋਰਾਂ ਖ਼ਿਲਾਫ਼ ਕੇਸ ਦਰਜ

ਤਰਨਤਾਰਨ 8 ਦਸੰਬਰ 2021: ਪੰਜਾਬੀ ਅਦਾਕਾਰਾ ਅਤੇ ਗਾਇਕਾ ਸੋਨੀ ਮਾਨ (soni maan) ਦੇ ਘਰ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਬੀਤੇ ਦਿਨ ਤਰਨਤਾਰਨ ਦੀ ਮਾਸਟਰ ਕਲੋਨੀ ‘ਚ ਰਹਿਣ ਵਾਲੇ ਸੋਨੀ ਮਾਨ (soni maan)ਦੇ ਘਰ ‘ਤੇ ਹਮਲਾ ਹੋਇਆ ਸੀ। ਲੱਖਾ ਸਿਧਾਣਾ (LAKHA SIDHANA) ‘ਤੇ ਇਸ ਹਮਲੇ ਦਾ ਦੋਸ਼ ਹੈ। ਇਸ ਦੇ ਨਾਲ ਹੀ ਲੱਖਾ ਸਿਧਾਣਾ (LAKHA SIDHANA)ਸਮੇਤ ਪੰਜ ਹੋਰ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।