Site icon TheUnmute.com

Mallikarjun Kharge: ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖਿਲਾਫ਼ ਪਰਚਾ ਦਰਜ, ਜਾਣੋ ਪੂਰਾ ਮਾਮਲਾ ?

Mallikarjun Kharge

ਚੰਡੀਗੜ੍ਹ, 28 ਜਨਵਰੀ 2025: ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ (Mallikarjun Kharge) ਵੱਲੋਂ ਦਿੱਤੇ ਕਥਿਤ ਵਿਵਾਦਪੂਰਨ ਬਿਆਨ ਨੂੰ ਲੈ ਕੇ ਉਨ੍ਹਾਂ ਖ਼ਿਲਾਫ ਮੁਜ਼ੱਫਰਪੁਰ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਖੜਗੇ ਖ਼ਿਲਾਫ ਇਹ ਸ਼ਿਕਾਇਤ ਸਥਾਨਕ ਵਕੀਲ ਸੁਧੀਰ ਓਝਾ ਨੇ ਦਾਇਰ ਕੀਤੀ ਹੈ। ਵਕੀਲ ਓਝਾ ਨੇ ਖੜਗੇ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਮੁੱਦਈ ਸੁਧੀਰ ਓਝਾ ਨੇ ਦੋਸ਼ ਲਗਾਇਆ ਕਿ ਕਾਂਗਰਸ ਪ੍ਰਧਾਨ ਨੇ ਰਾਜਨੀਤਿਕ ਲਾਭ ਲਈ ਸਨਾਤਾਨੀ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

ਸ਼ਿਕਾਇਤ ‘ਚ ਕਿਹਾ ਗਿਆ ਹੈ ਕਿ ਮੱਲਿਕਾਰਜੁਨ ਖੜਗੇ ਦੇ ਬਿਆਨ ਨਾਲ ਹਿੰਦੂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਮਾਮਲੇ ਦੀ ਸੁਣਵਾਈ ਮੁਜ਼ੱਫਰਪੁਰ ਅਦਾਲਤ ‘ਚ ਚੱਲ ਰਹੀ ਹੈ। ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ 3 ਫਰਵਰੀ, 2025 ਨਿਰਧਾਰਤ ਕੀਤੀ ਹੈ |ਵਕੀਲ ਸੁਧੀਰ ਓਝਾ ਦਾ ਕਹਿਣਾ ਹੈ ਕਿ ਖੜਗੇ ਦੇ ਬਿਆਨ ਨੇ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਸਮਾਜ ‘ਚ ਧਾਰਮਿਕ ਅਸੰਤੁਲਨ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ।

ਮੱਲਿਕਾਰਜੁਨ ਖੜਗੇ ਦਾ ਬਿਆਨ

ਦਰਅਸਲ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ (Mallikarjun Kharge) ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਤ੍ਰਿਵੇਣੀ ਸੰਗਮ ‘ਚ ਡੁਬਕੀ ਲਗਾਉਣ ‘ਤੇ ਸਵਾਲ ਉਠਾਏ ਅਤੇ ਪੁੱਛਿਆ ਕਿ ਕੀ ਗੰਗਾ ‘ਚ ਇਸ਼ਨਾਨ ਕਰਨ ਨਾਲ ਗਰੀਬੀ ਖਤਮ ਹੋ ਜਾਵੇਗੀ ?। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਕੈਮਰਿਆਂ ਲਈ ਡੁਬਕੀ ਲਗਾਉਣ ਦੀ ਮੁਕਾਬਲੇ ‘ਚ ਲੱਗੇ ਹੋਏ ਹਨ।

ਖੜਗੇ ਨੇ ਮਹੂ ‘ਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਗੂ ਉਦੋਂ ਤੱਕ ਡੁੱਬਕੀ ਲੈਂਦੇ ਹਨ ਜਦੋਂ ਤੱਕ ਇਹ ਕੈਮਰਿਆਂ ‘ਤੇ ਚੰਗਾ ਦਿਖਾਈ ਦਿੰਦਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਦੇ ਵਿਸ਼ਵਾਸ ‘ਤੇ ਸਵਾਲ ਨਹੀਂ ਉਠਾ ਰਹੇ ਹਨ ਅਤੇ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਉਹ ਮੁਆਫ਼ੀ ਮੰਗਦੇ ਹਨ।

ਖੜਗੇ ਨੇ ਕਿਹਾ ਕਿ ਲੋਕਾਂ ਨੂੰ ਮੋਦੀ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਕੀ ਗੰਗਾ ‘ਚ ਡੁਬਕੀ ਲਗਾਉਣ ਨਾਲ ਗਰੀਬੀ ਦੂਰ ਹੋ ਜਾਂਦੀ ਹੈ? ਕੀ ਇਸ ਨਾਲ ਤੁਹਾਡਾ ਪੇਟ ਭਰਦਾ ਹੈ? ਮੈਂ ਕਿਸੇ ਦੇ ਵਿਸ਼ਵਾਸ ‘ਤੇ ਸਵਾਲ ਨਹੀਂ ਉਠਾਉਣਾ ਚਾਹੁੰਦਾ। ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਬੱਚੇ ਭੁੱਖ ਨਾਲ ਮਰ ਰਹੇ ਹਨ, ਸਕੂਲਾਂ ‘ਚ ਨਹੀਂ ਜਾ ਰਹੇ ਹਨ, ਮਜ਼ਦੂਰਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਨਹੀਂ ਮਿਲ ਰਹੀ, ਤਾਂ ਇਹ ਲੋਕ ਹਜ਼ਾਰਾਂ ਰੁਪਏ ਖਰਚ ਕਰਕੇ ਗੰਗਾ ਵਿੱਚ ਡੁਬਕੀ ਲਗਾਉਣ ਵਿੱਚ ਮੁਕਾਬਲਾ ਕਰ ਰਹੇ ਹਨ।

Read More: ਹਿੰਦੂ ਭਾਈਚਾਰੇ ਤੋਂ ਕੰਨ ਫੜ ਕੇ ਮੁਆਫ਼ੀ ਮੰਗਣ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ: ਅਨਿਲ ਵਿਜ

Exit mobile version