ਅੰਮ੍ਰਿਤਸਰ 28 ਨਵੰਬਰ 2022: ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਵ-ਨਿਰਮਾਣ ਹੋਣ ਤੋਂ ਬਾਅਦ ਅਮ੍ਰਿਤਸਰ ਰੇਲਵੇ ਸਟੇਸ਼ਨ (Amritsar Railway station) ਤੋਂ ਬਾਹਰ ਟੂ-ਵੀਲਰ ਅਤੇ ਫੋਰ-ਵਿਲਰ ਲਈ ਬਣੀ ਪਾਰਕਿੰਗ ਹੁਣ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ | ਸੋਸ਼ਲ ਮੀਡੀਆ ‘ਤੇ ਲਗਾਤਾਰ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਜੇਕਰ ਕੋਈ ਵਿਅਕਤੀ ਆਪਣੇ ਯਾਤਰੀ ਜਾਂ ਪਰਿਵਾਰਕ ਮੈਂਬਰ ਨੂੰ ਰੇਲਵੇ ਸਟੇਸ਼ਨ ਛੱਡਣ ਜਾਂਦਾ ਹੈ ਤਾਂ ਕਾਰ ਪਾਰਕਿੰਗ ਵਾਲੇ ਉਨ੍ਹਾਂ ਕੋਲੋਂ ਪਾਰਕਿੰਗ ਲਈ ਪੈਸੇ ਵਸੂਲਦੇ ਹਨ |
ਇਸ ਦੌਰਾਨ ਓਲਾ ਉਬਰ ਕੈਬ ਦੇ ਡਰਾਈਵਰ ਵੱਲੋਂ ਕਾਰ ਪਾਰਕਿੰਗ ਦੇ ਕਰਿੰਦਿਆਂ ਦੀ ਇਕ ਵੀਡੀਓ ਬਣਾ ਲਈ, ਜਿਸ ਵਿੱਚ ਕਿ ਉਹ ਸਵਾਰੀ ਛੱਡ ਕੇ ਆਉਣ ਲੱਗੇ ਡਰਾਈਵਰ ਕੋਲੋ ਪਾਰਕਿੰਗ ਦੇ ਪੈਸੇ ਮੰਗਦੇ ਹਨ | ਇਸਤੋਂ ਬਾਅਦ ਓਲਾ ਉਬਰ ਕੈਬ ਐਸੋਸੀਏਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ |
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਓਲਾ ਉਬਰ ਕੈਬ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਜਗ੍ਹਾ ਵਿਚ ਕੁਝ ਬਿਲਕੁਲ ਫ੍ਰੀ ਹੈ | ਜਿਸ ਵਿੱਚ ਕਿ ਕੋਈ ਵੀ ਵਿਅਕਤੀ ਆਪਣੇ ਯਾਤਰੀ ਨੂੰ ਛੱਡ ਕੇ ਜਾਂ ਏਥੋਂ ਲੈ ਕੇ ਜਾ ਸਕਦਾ ਹੈ ਜਿਸ ਕੋਲ ਕਿਸੇ ਵੀ ਤਰੀਕੇ ਦੀ ਪਾਰਕਿੰਗ ਫੀਸ ਨਹੀਂ ਲਈ ਜਾਂਦੀ | ਲੇਕਿਨ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਪਾਰਕਿੰਗ ਦੇ ਕਰਿੰਦਿਆਂ ਵੱਲੋਂ ਕਾਰ ਚਾਲਕਾਂ ਕੋਲੋਂ ਪੈਸੇ ਮੰਗੇ ਜਾਂਦੇ ਹਨ | ਜਿਸ ਕਰਕੇ ਅੱਜ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ |
ਉਨ੍ਹਾਂ ਕਿਹਾ ਕਿ ਕਾਰ ਪਾਰਕਿੰਗ ਦਾ ਠੇਕਾ ਜਦੋਂ ਨਵੇਂ ਦੇ ਠੇਕੇਦਾਰ ਦੇ ਹੱਥ ਵਿਚ ਗਿਆ ਤਾਂ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਬਿਨਾਂ ਗੱਲ ਤੋ ਧੱਕੇ ਨਾਲ ਵਸੂਲੀ ਕੀਤੀ ਜਾਂਦੀ ਤੇ ਕਿਸੇ ਵੀ ਕਰਿੰਦੇ ਵਲੋ ਪਾਰਕਿੰਗ ਵਰਦੀ ਨਹੀਂ ਪਾਈ ਜਾਂਦੀ | ਉਨ੍ਹਾਂ ਕਿਹਾ ਕਿ ਅਗਰ ਇੱਕ ਮਿੰਟ ਵੀ ਗੱਡੀ ਖੜ੍ਹੀ ਕਰਨ ਦੇ ਵੀ ਠੇਕੇਦਾਰ ਵੱਲੋਂ ਪੈਸੇ ਵਸੂਲੇ ਜਾ ਰਹੇ ਹਨ ਤਾਂ ਇਸਦੇ ਲਈ ਉਨ੍ਹਾਂ ਨੂੰ ਬਾਹਰ ਬੋਰਡ ਲਗਾ ਕੇ ਸ਼ਹਿਰ ਵਾਸੀਆਂ ਨੂੰ ਡਰਾਈਵਰਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ |
ਓਲਾ ਉਬਰ ਕੈਬ ਐਸੋਸੀਏਸ਼ਨ ਆਗੂ ਮਨਮੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਨੂੰ ਲੈ ਕੇ ਜਾਣਾ ਅਤੇ ਛੱਡਣਾ ਕਾਰਨ ਲੱਗੇ ਪੰਜ ਮਿੰਟ ਤੱਕ ਕਿਸੇ ਵੀ ਗੱਡੀ ਦੀ ਪਾਰਕਿੰਗ ਫ਼ੀਸ ਨਹੀਂ ਲਈ ਜਾਂਦੀ, ਪਰ ਇਹ ਰੇਲਵੇ ਸਟੇਸ਼ਨ ਦੇ ਬਾਹਰ ਪਾਰਕਿੰਗ ਦੇ ਕਰਿੰਦੇ ਹਰ ਇੱਕ ਨਾਲ ਧੱਕਾ ਕਰ ਰਹੇ ਹਨ |
ਇਸ ਪਾਰਕਿੰਗ ਦੇ ਠੇਕੇਦਾਰ ਅਤੇ ਭਾਜਪਾ ਨੇਤਾ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਪੰਜ ਮਿੰਟ ਤੱਕ ਦੀ ਕਿਸੇ ਵੀ ਤਰੀਕੇ ਤੋ ਪੈਸੇ ਨਹੀਂ ਲੈਂਦੇ ਕੁਝ ਡਰਾਈਵਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਏਥੇ ਬਿਨਾਂ ਪੈਸੇ ਦਿੱਤੇ ਹੀ ਗੱਡੀ ਖੜ੍ਹੀ ਕਰਨ ਦਿੱਤੀ ਜਾਵੇ | ਇਸ ਕਰਕੇ ਉਹ ਇਹ ਸਾਰਾ ਵਿਵਾਦ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਵੀ ਨਾਜਾਇਜ ਤੌਰ ਤੇ ਡਰਾਈਵਰਾਂ ਵਲੋ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪਰਕਿੰਗ ਦੇ ਕਰਿੰਦਿਆਂ ਦੀਆਂ ਮਸ਼ੀਨਾਂ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਲਈ ਉਹਨਾਂ ਨੇ ਪੁਲਿਸ ਨੂੰ ਕੰਪਲੇਟ ਵੀ ਦਿੱਤੀ ਹੈ | ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |