July 7, 2024 7:03 am
bibi bhattal

ਕੈਪਟਨ ਸ਼ੁਰੂ ਤੋਂ ਹੀ ਬੀਜੇਪੀ ਨਾਲ ਮਿਲਿਆ ਹੋਇਆ ਸੀ : ਬੀਬੀ ਭੱਠਲ

ਨਾਭਾ 21 ਨਵੰਬਰ 2021 : ਨਾਭਾ ਵਿਖੇ ਉੱਘੇ ਸਮਾਜ ਸੇਵੀ ਸੁਭਾਸ਼ ਗਾਬਾ ਦੇ ਅੰਤਮ ਅਰਦਾਸ ਮੌਕੇ ਪਹੁੰਚੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸ਼ਿਰਕਤ ਕੀਤੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਰਿੰਦਰ ਮੋਦੀ ਅਤੇ ਸੁਖਬੀਰ ਬਾਦਲ ਤੇ ਤਿੱਖੇ ਵਾਰ ਕੀਤੇ।

ਬੀਬੀ ਭੱਠਲ ਨੇ ਕੈਪਟਨ ਤੇ ਬਾਦਲ ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਸ਼ੁਰੂ ਤੋਂ ਹੀ ਬੀਜੇਪੀ ਨਾਲ ਮਿਲਿਆ ਹੋਇਆ ਸੀ ਜਦੋਂ ਅਸੀਂ ਈਵੀਐਮ ਮਸ਼ੀਨਾਂ ਸਬੰਧੀ ਰਾਸ਼ਟਰਪਤੀ ਕੋਲ ਮਿਲਨ ਜਾਣਾ ਸੀ ਤਾਂ ਕੈਪਟਨ ਵੱਲੋਂ ਉਦੋਂ ਨਾਂਹ ਕਰ ਦਿੱਤੀ ਸੀ ਉਨ੍ਹਾਂ ਕਿਹਾ ਸੀ ਕਿ ਈਵੀਐਮ ਮਸ਼ੀਨਾਂ ਠੀਕ ਹਨ ਸਾਨੂੰ ਉਦੋਂ ਹੀ ਸ਼ੱਕ ਪੈ ਗਿਆ ਸੀ ਕੈਪਟਨ ਬੀਜੇਪੀ ਨਾਲ ਮਿਲਿਆ ਹੋਇਆ ਹੈ । ਕੈਪਟਨ ਵੱਲੋਂ ਤਾਂ ਬੀਐਸਐਫ ਪੰਜਾਹ ਕਿਲੋਮੀਟਰ ਦੇ ਦਾਇਰੇ ਨੂੰ ਵਧਾਉਣ ਤੇ ਵੀ ਉਨ੍ਹਾਂ ਦੇ ਹੱਕ ਵਿੱਚ ਹਾਮੀ ਭਰੀ ਸੀ ।

ਕਿਸਾਨੀ ਅੰਦੋਲਨ ਤੇ ਬੀਬੀ ਭੱਠਲ ਨੇ ਕਿਹਾ ਕਿ ਮੋਦੀ ਨੂੰ ਹੁਣ ਸੁਰਤ ਆਈ ਹੈ ਕਿਉਂਕਿ ਹੁਣ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ ਮੋਦੀ ਨੂੰ ਡਰ ਸੀ ਕਿ ਉਹ ਯੂਪੀ ਆਪਣਾ ਗੜ੍ਹ ਨਾ ਹਾਰ ਜਾਵੇ ਪਰ ਲੋਕ ਹੁਣ ਬੀਜੇਪੀ ਨੂੰ ਮੂੰਹ ਨਹੀਂ ਲਗਾਉਣਗੇ । ਬੀਬੀ ਭੱਠਲ ਨੇ ਕਿਹਾ ਕਿ ਮੋਦੀ ਨੇ ਸਿਰਫ਼ ਕਿਸਾਨੀ ਅੰਦੋਲਨ ਖ਼ਤਮ ਲਈ ਹੀ ਦੋ ਸ਼ਬਦ ਵਰਤੇ ਹਨ ਪਰ ਜੋ ਕਿਸਾਨਾਂ ਨੇ ਉੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ ਉਨ੍ਹਾਂ ਬਾਰੇ ਅਤੇ ਲਖੀਮਪੁਰ ਕਾਂਡ ਬਾਰੇ ਇਸੇ ਤਰ੍ਹਾਂ ਦਾ ਵੀ ਦੁੱਖ ਪ੍ਰਗਟਾਵਾ ਨਹੀਂ ਕੀਤਾ ।ਨਰਿੰਦਰ ਮੋਦੀ ਨੂੰ ਆਪਣੀ ਕੁਰਸੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ

ਬੀਬੀ ਭੱਠਲ ਨੇ ਕਿਹਾ ਕਿ ਭਾਵੇਂ ਹੀ ਨਰਿੰਦਰ ਮੋਦੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕਾਲੇ ਕਾਨੂੰਨ ਰੱਦ ਕੀਤੇ ਜਾਣਗੇ ਪਰ ਕਿਸਾਨਾਂ ਅਤੇ ਪੂਰੇ ਦੇਸ਼ ਨੂੰ ਇਸ ਤੇ ਬਿਲਕੁਲ ਭਰੋਸਾ ਨਹੀਂ ਕਿ ਇਹ ਕਾਲੇ ਕਾਨੂੰਨ ਰੱਦ ਹੋਏ ਹਨ ਜਦੋਂ ਤਕ ਪਾਰਲੀਮੈਂਟ ਵਿੱਚ ਇਹ ਮਤਾ ਪਾਸ ਨਹੀਂ ਕਰ ਦਿੰਦੇ ਉਦੋਂ ਤੱਕ ਕਿਸਾਨ ਨਹੀਂ ਉੱਠਣਗੇ। ਬੀਬੀ ਭੱਠਲ ਨੇ ਨਰਿੰਦਰ ਮੋਦੀ ਤੇ ਵਾਰ ਕਰਦਿਆਂ ਕਿਹਾ ਕਿ ਪੂਰੇ ਭਾਰਤ ਦਾ ਸਾਰੀ ਦੁਨੀਆਂ ਵਿੱਚ ਨਰਿੰਦਰ ਮੋਦੀ ਨੇ ਸਿਰ ਝੁਕਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਖੇ ਚੋਣ ਲੜਨ ਤੇ ਬੀਬੀ ਭੱਠਲ ਨੇ ਕਿਹਾ ਕਿ ਕੈਪਟਨ ਜਿੱਥੋਂ ਮਰਜ਼ੀ ਚੋਣ ਲੜਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕੈਪਟਨ ਪਹਿਲਾਂ ਕਹਿ ਰਿਹਾ ਸੀ ਮੇਰੀ ਆਖ਼ਰੀ ਚੋਣ ਹੈ ਪਰ ਹੁਣ ਇਹ ਪਟਿਆਲੇ ਤੋਂ ਚੋਣ ਲੜਨ ਦੇ ਦਾਅਵੇ ਕਰ ਰਿਹਾ ਹੈ। ਭੱਠਲ ਨੇ ਕੈਪਟਨ ਤੇ ਵਾਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮੋਦੀ ਨੇ ਆਪਣਾ ਵਿਸ਼ਵਾਸ਼ ਗਵਾਇਆ ਉਸੇ ਤਰ੍ਹਾਂ ਹੁਣ ਕੈਪਟਨ ਵੀ ਆਪਣਾ ਵਿਸ਼ਵਾਸ ਗਵਾ ਚੁੱਕੇ ਹਨ।

ਬੀਬੀ ਭੱਠਲ ਨੇ ਕੰਗਨਾ ਰਨੌਤ ਬਾਰੇ ਬੋਲਦਿਆਂ ਕਿਹਾ ਕਿ ਕੰਗਨਾ ਰਣੌਤ ਦੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਤੇ ਮੈਂ ਕੁਝ ਨਹੀਂ ਬੋਲਣਾ ਚਾਹੁੰਦੀ ਜਿਸ ਤਰ੍ਹਾਂ ਉਹ ਹਰ ਸਮੇਂ ਸਵੇਰੇ ਹੋਰ ਦੁਪਹਿਰੇ ਹੋਰ ਸ਼ਾਮ ਨੂੰ ਹੋਰ ਕੁਝ ਨਾ ਕੁਝ ਬੋਲਦੀ ਹੀ ਰਹਿੰਦੀ ਹੈ।
ਬੀਬੀ ਭੱਠਲ ਨੇ ਆਮ ਪਾਰਟੀ ਦੇ ਭਵਿੱਖ ਬਾਰੇ ਬੋਲਦਿਆਂ ਕਿਹਾ ਕਿ ਇਕ ਸਮਾਂ ਸੀ ਜਦੋਂ ਆਮ ਪਾਰਟੀ ਦਾ ਭਵਿੱਖ ਉੱਜਵਲ ਸੀ ਪਰ ਹੁਣ ਆਮ ਆਦਮੀ ਪਾਰਟੀ ਦਾ ਕਿਸੇ ਤਰ੍ਹਾਂ ਦਾ ਭਵਿੱਖ ਨਹੀਂ ਹੈ । ਹੁਣ ਤਾਂ ਆਪ ਪਾਰਟੀ ਨੂੰ ਛੱਡ ਛੱਡ ਕੇ ਲੋਕ ਕਾਂਗਰਸ ਵਿਚ ਸ਼ਾਮਲ ਹੋ ਰਹੇ ਹਨ। ਭੱਠਲ ਨੇ ਕਿਹਾ ਕਿ ਜੋ ਚਰਨਜੀਤ ਚੰਨੀ ਪਿਛਲੇ ਦਿਨੀਂ ਹੀ ਪਿਛਲੇ ਸਮੇਂ ਦੌਰਾਨ ਮੁੱਖ ਮੰਤਰੀ ਬਣੇ ਹਨ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਪੰਜਾਬ ਨੂੰ ਸਹੂਲਤਾਂ ਨੂੰ ਵੇਖਦੇ ਹੋਏ ਲੋਕ ਕਾਂਗਰਸ ਵਿੱਚ ਆ ਰਹੇ ਹਨ। ਕਿਉਂਕਿ ਜੋ ਕਾਂਗਰਸ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਚਰਨਜੀਤ ਚੰਨੀ ਨੇ ਕਰਕੇ ਦਿਖਾਏ ਹਨ।

ਬੀਬੀ ਭੱਠਲ ਨੇ ਸੁਖਬੀਰ ਬਾਦਲ ਤੇ ਹਮਲਾ ਕਰਦਿਆਂ ਕਿਹਾ ਕਿ ਬੀਤੇ ਦਿਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜੋ ਕਾਂਗਰਸ ਪਾਰਟੀਆਂ ਚੋਣ ਸਟੰਟ ਕਰ ਰਿਹਾ ਤਾਂ ਉਸ ਦਾ ਜਵਾਬ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਪੂਰਾ ਪੰਜਾਬ ਡੋਬ ਕੇ ਰੱਖ ਦਿੱਤਾ ਅਤੇ ਹੁਣ ਇਹ ਚੋਣ ਸਟੰਟ ਦੀਆਂ ਗੱਲਾਂ ਕਰ ਰਹੇ ਹਨ ਬਾਦਲ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿੱਤਾ ਜਾਵੇਗਾ ਪਰ ਕੈਲੀਫੋਰਨੀਆ ਕਿੱਥੇ ਹੈ।

ਬੀਬੀ ਭੱਠਲ ਨੇ ਕੈਪਟਨ ਤੇ ਇਕ ਵਾਰੀ ਫੇਰ ਵਾਰ ਕਰਦੇ ਹੋਇਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਰਜਵਾੜਿਆਂ ਦੇ ਸ਼ਾਹੀ ਪਰਿਵਾਰ ਵਿੱਚੋਂ ਮੁੱਖ ਮੰਤਰੀ ਸੀ ਅਤੇ ਚਰਨਜੀਤ ਸਿੰਘ ਚੰਨੀ ਇਕ ਆਮ ਘਰਾਂ ਵਿੱਚੋਂ ਉੱਠ ਕੇ ਮੁੱਖ ਮੰਤਰੀ ਬਣਿਆ ਹੈ ਭੱਠਲ ਨੇ ਚਰਨਜੀਤ ਚੰਨੀ ਅਤੇ ਕੈਪਟਨ ਦੀ ਤੁਲਨਾ ਕਰਦੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਤਾਂ ਰਾਤ ਨੂੰ ਸੋਂਹਦਾ ਵੀ ਨਹੀਂ ਅਤੇ ਕੈਪਟਨ ਆਪਣੇ ਘਰੋਂ ਬਾਹਰ ਵੀ ਨਹੀਂ ਸੀ ਨਿਕਲਦਾ।