ਚੰਡੀਗੜ੍ਹ 29 ਸਤੰਬਰ 2022: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨ ਤੋਂ ਬਾਅਦ ਫਿਰ ਸ਼ੁਰੂ ਹੋਈ | ਇਸ ਦੌਰਾਨ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap Singh) ਨੇ ਬਰਗਾੜੀ ਮੁੱਦੇ ‘ਤੇ ਕਰਨ ਗੱਲ ਕਰਨਾ ਚਾਹੁੰਦਾ ਹਾਂ, ਪਰ ਦੂਜੇ ਪਾਸੇ ਵਿਰੋਧੀ ਧਿਰ ਦੇ ਹੰਗਾਮੇ ‘ਤੇ ਉਨ੍ਹਾਂ ਕਿਹਾ ਕਿ ਬਰਗਾੜੀ ਮੁੱਦਾ ਕਾਫੀ ਅਹਿਮ ਹੈ, ਇਸ ਹੰਗਾਮੇ ਵਿੱਚ ਜੇਕਰ ਵਿਰੋਧੀ ਧਿਰ ਬੈਠਣਾ ਨਹੀਂ ਚਾਹੁੰਦਾ ਤਾਂ ਉਨ੍ਹਾਂ ਨੂੰ ਬਾਹਰ ਕੀਤਾ ਜਾਵੇ |
ਉਨ੍ਹਾਂ ਕਿਹਾ ਕਿ 2015 ਵਿਚ ਬਰਗਾੜੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਵਾਪਰਿਆ ਨੂੰ ਆਉਂਣ ਵਾਲੀ 14 ਅਕਤੂਬਰ ਨੂੰ ਸੱਤ ਸਾਲ ਪੂਰੇ ਹੋਣ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੀ ਦੋਸ਼ੀ ਹਨ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸਦੀ ਸਜ਼ਾ ਮਿਲ ਚੁੱਕੀ ਹੈ |
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਨੂੰ ਨੌਨਿਹਾਲ ਦੀ ਅਗਵਾਈ ਵਿਚ SIT ਨੇ ਪੁੱਛਗਿੱਛ ਲਈ ਤਲਬ ਕੀਤਾ ਸੀ, ਪੁੱਛਗਿੱਛ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਸੀ ਕਿ ਜੇਕਰ ਸਾਡੀ ਸਰਕਾਰ ਆਈ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਛੱਡਾਂਗੇ | ਉਨ੍ਹਾਂ ਨੂੰ ਇਹ ਪਾਵਰ ਦਿੱਤੀ ਕਿਸਨੇ ਹੈ ? ਉਨ੍ਹਾਂ ਕਿਹਾ ਕਿ ਐੱਲ ਕੇ ਯਾਦਵ ਦੀ SIT ਨੇ ਉਨ੍ਹਾਂ ਨਾਲ ਪੁੱਛਗਿੱਛ ਨਹੀਂ ਕੀਤੀ ਬਲਕਿ ਚਾਹ ਪਕੌੜੇ ਖਿਲਾ ਕੇ ਭੇਜ ਦਿੱਤਾ ਗਿਆ ਅਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੇ ਕਰਕੇ ਬੁਲਾਉਣਾ ਪਿਆ |
ਉਨ੍ਹਾਂ ਕਿਹਾ ਪੰਜਾਬ ਦੇ ਲੋਕ ਦਾ ਮੰਨਣਾ ਹੈ ਕਿ SIT ਲਈ ਐੱਲ ਕੇ ਯਾਦਵ ਨੂੰ ਹਾਈਕੋਰਟ ਨੇ ਲਗਾਇਆ ਸੀ, ਪਰ ਹਾਈਕੋਰਟ ਨੇ ਨਹੀਂ ਲਗਾਇਆ | ਉਨ੍ਹਾਂ ਕਿਹਾ ਕਿ ਐੱਲ ਕੇ ਯਾਦਵ ਆਈ ਜੀ ਰੰਕ ਦਾ ਅਫਸਰ ਹੁੰਦਾ ਸੀ, ਜਦਕਿ ਹਾਈਕੋਰਟ ਦਾ ਹੁਕਮ ਸੀ ਕਿ ਏਡੀਜੀਪੀ ਰੈਂਕ ਦਾ ਅਫਸਰ ਲਗਾਉਣਾ ਹੈ | ਉਨ੍ਹਾਂ ਕਿਹਾ ਕਿ ਇਕ ਸੂਚੀ ਅਨੁਸਾਰ 35 ਤੋਂ ਵੱਧ ਅਫਸਰ ਸਨ ਜੋ ਏਡੀਜੀਪੀ ਰੈਂਕ ਜਾ ਉਸ ਤੋਂ ਉਪਰ ਦੇ ਸਨ |
ਉਨ੍ਹਾਂ ਕਿਹਾ ਕਿ ਅੱਠ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ ਸਨ ਜਿਨ੍ਹਾਂ ਵਿਚੋਂ ਅੱਠਵੇਂ ਨੰਬਰ ‘ਤੇ ਐੱਲ ਕੇ ਯਾਦਵ ਸਨ | ਉਨ੍ਹਾਂ ਕਿਹਾ ਐੱਲ ਕੇ ਯਾਦਵ ਨੂੰ ਏਡੀਜੀਪੀ ਬਣਾ ਕੇ SIT ਦਾ ਮੁੱਖੀ ਲਗਾਇਆ ਗਿਆ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੀਤਾ ਸੀ |
ਉਨ੍ਹਾਂ ਕਿਹਾ ਕਿ ਮੈਂ 08 ਅਪ੍ਰੈਲ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ, ਜਦੋਂ 9 ਅਪ੍ਰੈਲ ਨੂੰ ਇਕ ਰਿਪੋਰਟ ਖਾਰਜ ਹੋਈ ਸੀ | ਉਨ੍ਹਾਂ ਕਿਹਾ ਕਿ ਉਸ ਰਿਪੋਰਟ ਵਿਚ ਕੋਈ ਵੀ ਇਕ ਲਾਈਨ ਦੀ ਖਾਮੀ ਦਿਖਾ ਦੇਵੇ, ਜੋ ਖਾਰਜ ਕੀਤੀ ਸੀ | ਉਨ੍ਹਾਂ ਨੇ ਬੇਨਤੀ ਕੀਤੀ ਸੀ ਕਿ ਇਹ ਰਿਪੋਰਟ ਖਾਰਜ ਨਾ ਕਰਵਾਓ | ਜੇਕਰ ਤੁਹਾਡਾ AG ਬਿਮਾਰ ਹੈ ਤਾਂ ਤੁਸੀਂ ਤਾਰੀਖ ਲੈ ਲਵੋ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਲਾਹਕਰ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ‘ਤੇ ਇਹ ਸਭ ਕੁਝ ਕੀਤਾ ਗਿਆ ਸੀ | ਕਾਂਗਰਸ ਸਰਕਾਰ ਬਹੁਤ ਜਲਦ SIT ਦੀ ਰਿਪੋਰਟ ਖਾਰਜ ਕਰਨਾ ਚਾਹੁੰਦੀ ਸੀ | ਜੋ ਕਿ ਸੰਵਿਧਾਨ ਦੀ ਉਲੰਘਣਾ ਹੈ | ਉਨ੍ਹਾਂ ਕਿਹਾ 9 ਅਪ੍ਰੈਲ ਨੂੰ ਰਿਪੋਰਟ ਖਾਰਜ ਹੋਈ ਸੀ ਉਸਦਾ ਲਿਖਤੀ ਆਰਡਰ 23 ਅਪ੍ਰੈਲ ਨੂੰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਬਰਗਾੜੀ ਮੁੱਦੇ ‘ਤੇ ਪੰਜਾਬ ਦੀ ‘ਆਪ’ ਸਰਕਾਰ ਜਾਂਚ ਕਰੇ |