July 5, 2024 12:00 am
sukhbir singh

ਕੈਪਟਨ ਨੇ ਪੰਜਾਬ ਚੋਣਾਂ ਲਈ ਖੋਲੀ ਨਵੀਂ ਦੁਕਾਨ,ਕਾਂਗਰਸੀ ਹੋ ਰਹੇ ਨੇ ਆਪਸ ‘ਚ ਛਿੱਤਰੋ ਛਿੱਤਰੀ : ਸੁਖਬੀਰ ਬਾਦਲ

ਸਮਾਣਾ 18 ਦਸੰਬਰ 2021 : ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨੇ ਸਮਾਣਾ ਤੋਂ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੇ ਹੱਕ ‘ਚ ਰੈਲੀ ਕੀਤੀ, ਜਿਸ ਦੌਰਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਗਿਆ, ਸੁਖਬੀਰ ਬਾਦਲ ਸਮਾਣਾ ਪਹੁੰਚ ਕੇ ਮਹਾਰਾਜਾ ਅਗਰਸੈਨ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ‘ਤੇ ਮਾਲਾ ਅਰਪਤ ਕੀਤੀ ਅਤੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਨਾਅਰੇ ਲਾਏ, ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਅਕਾਲੀ ਰਾਜ ਦੇ 10 ਸਾਲਾਂ ‘ਚ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਸਨ ਜੋ ਕਿ ਕਾਂਗਰਸ ਦੀ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ,

ਇਸ ਤੋਂ ਬਾਅਦ ਉਨ੍ਹਾਂ ਨੇ ਕੈਪਟਨ ਅਤੇ ਸੀ.ਐੱਮ ਚੰਨੀ ‘ਤੇ ਵੀ ਤੰਜ ਕੱਸਿਆ, ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt Amrinder Singh)2022 ਦੀਆਂ ਚੋਣਾਂ ਲਈ ਨਵੀਂ ਦੁਕਾਨ ਖੋਲ੍ਹ ਚੁੱਕੇ ਹਨ,ਉਧਰੋਂ ਕਾਂਗਰਸੀ ਆਪਸ ‘ਚ ਛਿੱਤਰੋ-ਛਿੱਤਰੀ ਹੋਏ ਹਨ, ਚੰਨੀ ਪੰਜਾਬ ਦੇ ਲੋਕਾਂ ਨੂੰ ਝੂਠੇ ਐਲਾਨ ਅਤੇ ਕੇਜਰੀਵਾਲ ਗਰੰਟੀਆਂ ਨਾਲ਼ ਦਿਲਾਸੇ ਦੇ ਰਿਹਾ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸੁਖਬੀਰ ਸਿੰਘ ਬਾਦਲ (Sukhbir singh Badal) ਨੇ ਕਿਹਾ ਕਿ ਉਹ ਜਿੱਥੇ-ਜਿੱਥੇ ਵੀ ਪੰਜਾਬ ‘ਚ ਰੈਲੀਆਂ ਕਰ ਰਹੇ ਹਨ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਵਰਕਰਾਂ ‘ਤੇ ਪੁਲਸ ਵੱਲੋਂ ਝੂਠੇ ਪਰਚੇ ਦਰਜ ਕੀਤੇ ਗਏ ਹਨ, ਜਿਸ ਦੌਰਾਨ ਪੁਲਸ ਦਾ ਮਾੜਾ ਵਿਹਾਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਰਿਹਾ ਹੈ, ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਅਸੀਂ ਇੱਕ ਜਾਂਚ ਕਮਿਸ਼ਨ ਬੈਠਾਉਣਗੇ ਇਹ ਝੂਠੇ ਪਰਚੇ ਰੱਦ ਕਰਾਂਗੇ, ਕੇਜਰੀਵਾਲ ਬਾਰੇ ਇਸ ਤਸਵੀਰ ਨੇ ਕਿਹਾ ਕਿ ਉਹ ਪੰਜਾਬ ਵਿੱਚ ਡਰਾਮੇਬਾਜ਼ੀ ਕਰ ਰਿਹਾ ਹੈ, ਆਪਣੀ ਦਿੱਲੀ ਨੂੰ ਸਾਂਭ ਲਏ,

ਸੁਰਜੀਤ ਸਿੰਘ ਰੱਖੜਾ ਦੀ ਇਸ ਰੈਲੀ ਬਾਰੇ ਉਸਨੇ ਕਿਹਾ ਸਨੌਰ ਹਲਕੇ ਤੋਂ ਵੀ ਵੱਡੀ ਰੈਲੀ ਕਰਕੇ ਵਿਖਾਈ ਹੈ ਮੈਨੂੰ ਇੰਝ ਲਗਦਾ ਹੈ ਜਿਵੇਂ ਪਟਿਆਲਾ ‘ਚ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਚੱਲ ਰਿਹਾ ਹੈ, ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜੋਂ ਵਾਅਦੇ ਕੀਤੇ ਸਨ ਉਹ ਵਫ਼ਾ ਨਹੀਂ ਹੋਏ ਅਤੇ ਮੇਰੇ ਹਲਕੇ ‘ਚ ਬਹੁਤ ਸਾਰੇ ਵਰਕਰਾਂ ‘ਤੇ ਝੂਠੇ ਪਰਚੇ ਪੁਲਸਵਲੋਂ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕਾਂਗਰਸ ‘ਚ ਲਿਆਉਣ ਲਈ ਡਰਾਇਆ ਵੀ ਗਿਆ ਹੈ, ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਨੂੰ ਸਮਾਣੇ ਦੇ ਲੋਕ ਕਦੇ ਵੀ ਨਹੀਂ ਭੁਲ ਸਕਦੇ, ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜ਼ਿੰਮੇਵਾਰੀ ਤਨਦੇਹੀ ਨਾਲ ਖੜੇ ਹੋ ਸੁਰਜੀਤ ਸਿੰਘ ਰੱਖੜਾ ਨੇ ਦਿਹਾਤੀ ਤੇ ਸ਼ਹਿਰੀ ਪੱਧਰ ਤੋਂ ਆਏ ਸਾਰੇ ਹੀ ਵਰਕਰਾਂ ਅਹੁਦੇਦਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ,