ਚੰਡੀਗੜ੍ਹ 06 ਮਾਰਚ 2022: ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਦਾ ਆਗਾਜ ਹੋ ਚੁੱਕਾ ਹੈ | ਅੱਜ ਭਾਰਤ ਤੇ ਪਾਕਿਸਤਾਨ ਦਾ ਵੱਡਾ ਮੁਕਾਬਲਾ ਚੱਲ ਰਿਹਾ ਹੈ| ਇਸ ਮੈਚ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਕ ਵੱਡੀ ਉਪਲਬਧੀ ਹਾਸਲ ਕੀਤੀ |ਉਨ੍ਹਾਂ ਨੇ ਰਾਜ ਨੇ ICC ਮਹਿਲਾ ਵਿਸ਼ਵ ਕੱਪ 2022 ਦੇ ਪਹਿਲੇ ਲੀਗ ਮੈਚ ‘ਚ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਮੈਦਾਨ ‘ਚ ਉਤਰਦੇ ਹੀ ਇਤਿਹਾਸ ਰਚ ਦਿੱਤਾ। ਮਿਤਾਲੀ ਹੁਣ ਸਭ ਤੋਂ ਵੱਧ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਖੇਡਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਹਾਲਾਂਕਿ ਪਾਕਿਸਤਾਨ ਖਿਲਾਫ ਉਸ ਨੇ 36 ਗੇਂਦਾਂ ‘ਚ ਸਿਰਫ 6 ਦੌੜਾਂ ਬਣਾਈਆਂ।
ਉਨ੍ਹਾਂ ਨੇ ਮਿਲ ਕੇ ਡੇਬੀ ਹਾਕਲੇ ਅਤੇ ਸ਼ਾਰਲੋਟ ਐਡਵਰਡਸ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਪੰਜ-ਪੰਜ ਮਹਿਲਾ ਵਿਸ਼ਵ ਕੱਪ ਖੇਡੇ। ਇਸ ਦੇ ਨਾਲ ਹੀ ਝੂਲਨ ਗੋਸਵਾਮੀ ਅਤੇ ਕੈਥਰੀਨ ਬਰੰਟ ਦਾ ਵੀ ਇਹ ਪੰਜਵਾਂ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਹੈ। ਮਿਤਾਲੀ ਰਾਜ 2022 ਤੋਂ ਪਹਿਲਾਂ 2000, 2005, 2009, 2013 ਅਤੇ 2017 ਮਹਿਲਾ ਵਿਸ਼ਵ ਕੱਪ ‘ਚ ਹਿੱਸਾ ਲੈ ਚੁੱਕੀ ਹੈ।
ਉਨ੍ਹਾਂ ਨੇ ਦਾ ਇਕ ਦਿਨਾ ਕ੍ਰਿਕਟ ਕਰੀਅਰ ਸ਼ਾਨਦਾਰ ਰਿਹਾ ਹੈ ਅਤੇ ਉਹ ਭਾਰਤ ਲਈ ਹੁਣ ਤੱਕ 226 ਵਨਡੇ ਖੇਡ ਚੁੱਕੀ ਹੈ। ਇਨ੍ਹਾਂ ਮੈਚਾਂ ‘ਚ ਉਸ ਨੇ 51.56 ਦੀ ਔਸਤ ਨਾਲ 7632 ਦੌੜਾਂ ਬਣਾਈਆਂ ਹਨ, ਜਿਸ ‘ਚ 7 ਸੈਂਕੜੇ ਸ਼ਾਮਲ ਹਨ। ਵਨਡੇ ‘ਚ ਮਿਤਾਲੀ ਰਾਜ ਦਾ ਸਰਵੋਤਮ ਸਕੋਰ ਅਜੇਤੂ 125 ਹੈ।