Site icon TheUnmute.com

ਕਪਤਾਨ ਹਰਮਨਪ੍ਰੀਤ ਕੌਰ ਦਾ ਇੰਗਲੈਂਡ ਖ਼ਿਲਾਫ ਤੂਫਾਨੀ ਸੈਂਕੜਾ, 111 ਗੇਂਦਾਂ ‘ਤੇ 143 ਦੌੜਾਂ ਬਣਾਈਆਂ

Harmanpreet Kaur

ਚੰਡੀਗੜ੍ਹ 21 ਸਤੰਬਰ 2022: ਭਾਰਤੀ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਦੌਰੇ ‘ਤੇ ਹੈ। ਵਨਡੇ ਸੀਰੀਜ਼ ਦਾ ਦੂਜਾ ਮੈਚ ਕੈਂਟਰਬਰੀ ‘ਚ ਖੇਡਿਆ ਜਾ ਰਿਹਾ ਹੈ। ਪਹਿਲੇ ਮੈਚ ‘ਚ ਟੀਮ ਇੰਡੀਆ ਨੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ ਦੂਜੇ ਮੈਚ ਵਿੱਚ ਤੂਫਾਨੀ ਸੈਂਕੜਾ ਲਗਾਇਆ। ਹਰਮਨਪ੍ਰੀਤ ਕੌਰ ਨੇ ਸਿਰਫ 111 ਗੇਂਦਾਂ ‘ਤੇ 143 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 18 ਚੌਕੇ ਅਤੇ 4 ਛੱਕੇ ਲੱਗੇ। ਵਨਡੇ ਕ੍ਰਿਕਟ ‘ਚ ਇਹ ਉਸ ਦਾ 5ਵਾਂ ਸੈਂਕੜਾ ਹੈ।

Exit mobile version