July 7, 2024 3:35 pm
ਸਿੱਧੂ ਅਤੇ ਰੰਧਾਵਾ

ਵੱਡੀ ਖ਼ਬਰ : ਕੈਪਟਨ ਨੇ ਸਿੱਧੂ ਅਤੇ ਰੰਧਾਵਾ ਦੇ ਨਾਮ ਤੇ ਜਤਾਈ ਸੀ ਨਿਰਾਸ਼ਾ

ਚੰਡੀਗੜ੍ਹ ,20 ਸਤੰਬਰ 2021 : ਪੰਜਾਬ ਕਾਂਗਰਸ ‘ਚ ਮੁੱਖ ਮੰਤਰੀ ਦੇ ਚੇਹਰੇ ਨੂੰ ਲੈ ਕੇ ਕਈ ਨਾਮ ਅੱਗੇ ਆਏ | ਮੁੱਖ ਮੰਤਰੀ ਦੀ ਸੂਚੀ ‘ਚ ਅੰਬਿਕਾ ਸੋਨੀ, ਸੁਨੀਲ ਜਾਖੜ, ਸੁਖਜਿੰਦਰ ਸਿੰਘ ਰੰਧਾਵਾਂ, ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਸੀ | ਜਿਸ ਤੋਂ ਬਾਅਦ ਅੰਬਿਕਾ ਸੋਨੀ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਆਪਣਾ ਨਾਮ ਬਾਹਰ ਕਢਵਾ ਦਿੱਤਾ ਸੀ | ਉਸ ਤੋਂ ਬਾਅਦ ਮੁੱਖ ਮੰਤਰੀ ਦੀ ਰੇਸ ‘ਚ ਸਿਰਫ਼ ਸੁਖਜਿੰਦਰ ਸਿੰਘ ਰੰਧਾਵਾ ,ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਰਹਿ ਗਏ |

ਫਿਰ ਹਾਈਕਮਾਨ ਦੇ ਵੱਲੋਂ ਸੁਨੀਲ ਜਾਖੜ ਨੂੰ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਸ਼ੁਰੂ ਕੀਤੀ ਗਈ,ਜਿਸ ਤੇ ਕੈਪਟਨ ਅਮਰਿੰਦਰ ਸਿੰਘ ਕਿ ਹਾਈਕਮਾਨ ਨੂੰ ਜੋ ਕਾਬਿਲ ਲੱਗੇ, ਉਸ ਨੂੰ ਮੁੱਖ ਮੰਤਰੀ ਬਣਾਉਣ। ਫਿਰ ਕੁਝ ਵਿਧਾਇਕਾਂ ਵੱਲੋਂ ਜਾਖੜ ਦੇ ਨਾਂ ’ਤੇ ਇਤਰਾਜ਼ ਜਤਾਉਣ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾਂ ਦਾ ਨਾਮ ਚੁਣਿਆ ਗਿਆ ਤਾਂ ਸਿੱਧੂ ਨੇ ਵੀ ਮੁੱਖ ਮੰਤਰੀ ਬਣਨ ਦੀ ਇੱਛਾ ਜਤਾਈ |

ਜਿਸ ਤੇ ਕੈਪਟਨ ਨੇ ਇਹ ਵੀ ਸਾਫ਼ ਕਰ ਦਿੱਤਾ ਸੀ ਕਿ ਸਿੱਧੂ ਇਕ ਵਿਭਾਗ ਨਹੀਂ ਚਲਾ ਸਕਿਆ, ਮੁੱਖ ਮੰਤਰੀ ਦੀ ਕੁਰਸੀ ਕਿਵੇਂ ਸੰਭਾਲੇਗਾ ਅਤੇ ਇਸ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਸਬੰਧਾਂ ਕਾਰਨ ਦੇਸ਼ ਅਤੇ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ ਹੈ | ਅਜਿਹਾ ਕਹਿਣ ਤੇ ਹਾਈਕਮਾਨ ਦੇ ਕੋਈ ਹੋਰ ਵਿਵਾਦ ਨਾ ਛਿੜੇ ਇਸ ਲਈ ਨਵਜੋਤ ਸਿੰਘ ਸਿੱਧੂ ਦੇ ਨਾਮ ਤੋਂ ਵੀ ਕਿਨਾਰਾ ਕਰ ਲਿਆ ਗਿਆ ਸੀ |

ਫਿਰ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਬਚਿਆ ਸੀ ਜਿਨ੍ਹਾਂ ਨੂੰ ਲੱਗਭਗ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਸੀ ,ਪਰ ਕੁਝ ਕਾਰਨਾਂ ਕਰਕੇ ਕਿ ਪੰਜਾਬ ਦਾ ਮੁੱਖ ਮੰਤਰੀ ਦਲਿਤ ਬਣਾਉਣ ਦੀ ਗੱਲ ਕਹੀ ਸੀ ਜਿਸ ਦੇ ਮੱਦੇਨਜ਼ਰ ਚਰਨਜੀਤ ਸਿੰਘ ਚੰਨੀ ਦਾ ਨਾਮ ਮੁੱਖ ਮੰਤਰੀ ਦੇ ਚੇਹਰੇ ਵਜੋਂ ਚੁਣਿਆ ਗਿਆ | ਜਿਸ ਤੇ ਕੈਪਟਨ ਅਮਰਿੰਦਰ ਸਿੰਘ ਨੇ ਬਿਨਾ ਕੁਝ ਕਹੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇ ਦਿੱਤੀ ਹੈ |