Site icon TheUnmute.com

ਕੈਪਟਨ ਨੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਹਟਾਉਣ ਤੇ ਜਤਾਈ ਨਾਰਾਜ਼ਗੀ, ਹਾਈ ਕੋਰਟ ਜਾਣ ਦਾ ਦਿੱਤਾ ਹਵਾਲਾ

Amarinder-Singh

ਪਟਿਆਲਾ 25 ਨਵੰਬਰ 2021 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਦੇ ਖਿਲਾਫਮਤਾ ਫੇਲ੍ਹ ਹੋ ਗਿਆ ਕਿਉਂਕਿ ਕਾਂਗਰਸ ਪਾਰਟੀ ਮਤੇ ਦੇ ਹੱਕ ਵਿਚ ਦੋ ਤਿਹਾਈ ਕੌਂਸਲਰਾਂ ਦੀ ਹਮਾਇਤ ਨਹੀਂ ਜੁਟਾ ਸਕੀ।ਇਸ ਪ੍ਰਦਰਸ਼ਨ ‘ਚ ਬੇਵਿਸਾਹੀ ਮਤੇ ਦੇ ਵਿਰੋਧ ਵਿਚ 25 ਤੇ ਮਤੇ ਦੇ ਹੱਕ ਵਿਚ 36 ਕਾਂਗਰਸੀ ਕੌਂਸਲਰਾਂ ਤੇ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ਨੇ ਵੋਟ ਪਾਈ ਹੈ।
ਨਗਰ ਨਿਗਮ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅੱਜ ਸਿਰਫ ਬੇਵਿਸਾਹੀ ਮਤੇ ’ਤੇ ਵੋਟਿੰਗ ਹੋਣੀ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਸਰਕਾਰੀ ਧਿਰ ਹਾਰ ਗਈ ਹੈ ਤਾਂ ਉਹ ਬਹਾਨੇ ਲੱਭ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਲੋੜ ਪੈਣ ’ਤੇ ਅਸੀਂ ਅਦਾਲਤ ਦਾ ਰੁੱਖ ਵੀ ਕਰਾਂਗੇ।
ਯਾਦ ਰਹੇ ਕਿ ਮੇਅਰ ਸੰਜੀਵ ਬਿੱਟੂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਭਲਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਜਾਣਗੇ।ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਹੈ ਕਿ ਮੇਅਰ ਬਿੱਟੂ ਬਹੁਮਤ ਸਾਬਤ ਕਰਨ ਵਿਚ ਨਾਕਾਮ ਰਹੇ ਹਨ ਤੇ ਇਸ ਲੳ ਉਹਨਾਂ ਨੁੰ ਸਸਪੈਂਡ ਕਰਦਿੱਤਾ ਗਿਆ ਹੈ ਤੇ ਹੁਣ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਯੋਗੀ ਅਗਲੀ ਚੋਣ ਤੱਕ ਕਾਰਜਕਾਰੀ ਮੇਅਰ ਵਜੋਂ ਕੰਮਕਾਜ ਵੇਖਣਗੇ।

Exit mobile version