July 8, 2024 12:10 am
Kunwar vijay partap singh

ਕੈਪਟਨ ਨੇ ਖਾਰਿਜ ਕਰਵਾਈ ਬਰਗਾੜੀ ਅਤੇ ਬਹਿਬਲ ਕਲਾਂ ਦੀ ਜਾਂਚ ਰਿਪੋਰਟ:ਕੁੰਵਰ

ਚੰਡੀਗੜ੍ਹ 30 ਨਵੰਬਰ 2021: ਪੁਲਸ ਦੀ ਨੌਕਰੀ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਜਵਾਇਨ ਕਰਨ ਵਾਲੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਦੋਸ਼ ਲਗਾਏ ਨੇ। ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਬੇਅਦਬੀ ਮਾਮਲਿਆਂ ਸਬੰਧੀ ਜਦੋਂ ਵੀ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੇ ਸਨ ਤਾਂ ਇੰਝ ਲਗਦਾ ਸੀ ਕੁਰਸੀ ਤੇ ਕੈਪਟਨ ਅਮਰਿੰਦਰ ਸਿੰਘ ਨਹੀਂ ਸਗੋਂ ਸੁਖਬੀਰ ਬਾਦਲ ਬੈਠੇ ਹਨ।ਕੁੰਵਰ ਨੇ ਕਿਹਾ ਕਿ 9 ਅਪ੍ਰੈਲ 2021 ਨੂੰ ਉਹਨਾਂ ਕੈਪਟਨ ਨਾਲ 2 ਘੰਟੇ ਤੱਕ ਮੁਲਾਕਾਤ ਕਰ ਬਰਗਾੜੀ ਜਾਂਚ ਖਾਰਜ ਨਾ ਹੋਣ ਦੇਣ ਸਬੰਧੀ ਚਰਚਾ ਕੀਤੀ ਸੀ ਅਤੇ ਕਿਹਾ ਸੀ ਕਿ ਇਹ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ।ਇਸ ਲਈ ਉਹਨਾਂ ਦੀਆਂ ਭਾਵਨਾਂਵਾਂ ਨੂੰ ਠੇਸ ਨਾ ਪਹੁੰਚਣ ਦੇਣਾ।ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਭਰੋਸਾ ਦੇ ਕੇ ਘਰ ਭੇਜ ਦਿੱਤਾ ਪਰ ਦੂਜੇ ਦਿਨ ਹੀ ਜਾਂਚ ਖਾਰਜ ਕਰ ਦਿੱਤੀ।ਜਿਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ।ਕੁਮਵਰ ਵਿਜੈ ਪ੍ਰਤਾਪ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਲੀ ਭਾਜਪਾ ਦੀ ਸਰਕਾਰ ਮੌਕੇ ਸੁਖਬੀਰ ਬਾਦਲ 10 ਸਾਲ ਤੱਕ ਪੰਜਾਬ ਵਿੱਚ ਬਿਜਲੀ ਦਾ ਕਾਰੋਬਾਰ ਸੰਭਾਲਦੇ ਰਹੇ।ਕੈਪਟਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਸੁਖਬੀਰ ਦਾ ਬਿਜਲੀ ਕਾਰੋਬਾਰ ਜਾਰੀ ਰਿਹਾ।
ਵੱਖ ਵੱਖ ਸਿਆਸੀ ਪਾਰਟੀਆਂ ਇਸ ਸਮੇਂ ਪੰਜਾਬ ਚ ਆਪਣਾ ਸਿੱਕਾ ਜਮਾਉਣ ਦੀ ਫਿਰਾਕ ਚ ਹਨ। ਕੈਪਟਨ ਅਮਰਿੰਦਰ ਸਿਮਘ ਨੇ ਕੱਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਵੀ ਮੁਲਾਕਾਤ ਕੀਤੀ ਅਤੇ ਚੋਣਾਂ ਤੋਂ ਬਾਅਦ ਗੱਠਜੋੜ ਵਾਲੀ ਸਰਕਾਰ ਬਣਾਈ ਜਾਵੇਗੀ।ਮਨੋਹਰ ਲਾਲ ਖੱਟਰ ਨਾਲ ਕ੍ਰੀਬ ਅੱਧਾ ਘੰਟਾ ਮੁਲਾਕਾਤ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੀ ਮੈਂਬਰਸ਼ਿਪ ਬਹੁਤ ਤੇਜ਼ੀ ਨਾਲ ਚਲ ਰਹੀ ਹੈ ਅਤੇ ਪੰਜਾਬ ਚ ਜਿੱਤ ਹਾਸਲ ਕਰ ਉਹ ਗੱਠਜੋੜ ਵਾਲੀ ਸਰਕਾਰ ਬਣਾਉਣਗੇ। ਪਰ ਅਜਿਹੇ ਚ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਅਜਿਹੇ ਦੋਸ਼ ਲਗਾਉਣਾ ਕੈਪਟਨ ਦੀ ਇਸ ਚੋਣ ਨੀਤੀ ਅਤੇ ਜਿੱਤ ਤੇ ਕਿੰਨਾ ਕੁ ਪ੍ਰਭਾਵ ਪਾਵੇਗਾ ਇਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਚੱਲੇਗਾ,