July 3, 2024 11:20 am
Captain Abhilasha Barak

ਕੈਪਟਨ ਅਭਿਲਾਸ਼ਾ ਬਰਾਕ ਦੇਸ਼ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣੀ

ਚੰਡੀਗੜ੍ਹ 25 ਮਈ 2022: ਭਾਰਤੀ ਫੌਜ ਕੈਪਟਨ ਅਭਿਲਾਸ਼ਾ ਬਰਾਕ (Captain Abhilasha Barak) ਅੱਜ ਯਾਨੀ ਬੁੱਧਵਾਰ ਨੂੰ ਫ਼ੌਜ ਦੀ ਪਹਿਲੀ ਮਹਿਲਾ ਲੜਾਕੂ ਪਾਇਲਟ ਬਣ ਗਈ ਹੈ | ਅਭਿਲਾਸ਼ਾ ਬਰਾਕ ਦਾ ਫ਼ੌਜ ਦੀ ਏਵੀਏਸ਼ਨ ਕੋਰ ਨਾਲ ਜੁੜਨ ਦੇ ਨਾਲ ਹੀ ਫ਼ੌਜ ਦੇ ਇਤਿਹਾਸ ‘ਚ ਇਹ ਸੁਨਹਿਰੀ ਅੱਖਰਾਂ ‘ਚ ਦਰਜ ਹੋ ਗਿਆ। ਇਸ ਸੰਬੰਧੀ ਭਾਰਤੀ ਫ਼ੌਜ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ।

ਇਸ ਦੌਰਾਨ ਭਾਰਤੀ ਫ਼ੌਜ ਵਲੋਂ ਟਵੀਟ ਕਰਦਿਆਂ ਲਿਖਿਆ ਕਿ ,”ਭਾਰਤੀ ਫ਼ੌਜ ਦੀ ਏਵੀਏਸ਼ਨ ਕੋਰ ਦੇ ਇਤਿਹਾਸ ‘ਚ ਸੁਨਹਿਰੀ ਦਿਨ। ਕੈਪਟਨ ਅਭਿਲਾਸ਼ਾ ਬਰਾਕ ਸਫ਼ਲ ਸਿਖਲਾਈ ਤੋਂ ਬਾਅਦ ਲੜਾਕੂ ਪਾਇਲਟ ਦੇ ਰੂਪ ‘ਚ ਫ਼ੌਜ ਏਵੀਏਸ਼ਨ ਕੋਰ ‘ਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ।”

ਇਸਦੇ ਨਾਲ ਹੀ ਫ਼ੌਜ ਏਵੀਏਸ਼ਨ ਕੋਰ ਦੇ ਡਾਇਰੈਕਟਰ ਜਨਰਲ ਅਤੇ ਕਰਨਲ ਕਮਾਂਡੈਂਟ ਨੇ ਫ਼ੌਜ ਦੇ 36 ਪਾਇਲਟਾਂ ਨਾਲ ਕੈਪਟਨ ਅਭਿਲਾਸ਼ਾ ਬਰਾਕ (Captain Abhilasha Barak) ਨੂੰ ਏਵੀਏਸ਼ਨ ਕੋਰ ਦਾ ਪ੍ਰਤੀਕ ਚਿੰਨ੍ਹ ਵਿੰਗ ਪ੍ਰਦਾਨ ਕੀਤਾ ਗਈ ਹੈ । ਇਹ ਨੌਜਵਾਨ ਪਾਇਲਟ ਹੁਣ ਲੜਾਕੂ ਦਸਤੇ ‘ਚ ਤਾਇਨਾਤ ਕੀਤੇ ਜਾਣਗੇ।ਜਿਕਰਯੋਗ ਹੈ ਕਿ ਕੈਪਟਨ ਅਭਿਲਾਸ਼ਾ ਬਰਾਕ ਹਰਿਆਣਾ ਦੀ ਰਹਿਣ ਵਾਲੀ ਹੈ ਅਤੇ ਹਵਾਈ ਫ਼ੌਜ ‘ਚ ਪਹਿਲਾਂ ਤੋਂ ਹੀ ਮਹਿਲਾ ਲੜਾਕੂ ਪਾਇਲਟ ਹੈ ।