July 8, 2024 11:02 pm
ਸ਼੍ਰੋਮਣੀ ਅਕਾਲੀ ਦਲ

ਪੰਜਾਬ ਵਿਧਾਨ ਸਭਾ ਚੋਣਾਂ : ਖੇਮਕਰਨ ਤੋਂ ਕੈਪਟਨ ਬਿਕਰਮ ਸਿੰਘ ਪਹੂਵਿੰਡ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

ਚੰਡੀਗੜ੍ਹ, 3 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਵੱਖੋ-ਵੱਖ ਸਿਆਸੀ ਆਗੂ ਵੱਡੇ-ਵੱਡੇ ਦਾਅਵੇ ਕਰ ਰਹੇ ਨੇ ਕੁਝ ਆਪਣੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ‘ਚ ਸ਼ਾਮਲ ਹੋ ਰਹੇ ਹਨ | ਇਸੇ ਦੇ ਸੀ ਚਲਦਿਆਂ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਅਕਾਲੀ ਦਲ ‘ਚ ਸ਼ਾਮਲ ਹੋਏ | ਇਨ੍ਹਾਂ ਆਗੂਆਂ ਵਿੱਚ ਖੇਮਕਰਨ ਤੋਂ ਕਈ ਆਗੂਆਂ ਨੂੰ ਵੱਡੇ ਅਹੁਦੇ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਖੇਮਕਰਨ ਤੋਂ ਕੈਪਟਨ ਬਿਕਰਮ ਸਿੰਘ ਪਹੂਵਿੰਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਕੈਪਟਨ ਬਿਕਰਮ ਸਿੰਘ 2017 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ। ਹੁਣ ਉਹ ‘ਆਪ’ ਛੱਡ ਕੇ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਅਕਾਲੀ ਦਲ ਨੇ ਉਨ੍ਹਾਂ ਨੂੰ ਮੀਤ ਪ੍ਰਧਾਨ ਬਣਾਇਆ ਹੈ। ਕੈਪਟਨ ਬਿਕਰਮ ਸਿੰਘ ਦੇ ਨਾਲ ਰਾਜਾਸਾਂਸੀ ਦੇ ਜੈਦੀਪ ਸਿੰਘ ਨੂੰ ਵੀ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਨ੍ਹਾਂ ਦੋਵਾਂ ਨੂੰ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਦੀ ਹਾਜ਼ਰੀ ਵਿੱਚ ਅਕਾਲੀ ਦਲ ਦਾ ਹਿੱਸਾ ਬਣਾਇਆ ਗਿਆ ਹੈ। ਕੈਪਟਨ ਬਿਕਰਮ ਨੂੰ ਮੀਤ ਪ੍ਰਧਾਨ, ਜੈਦੀਪ ਸਿੰਘ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਬਿਕਰਮ ਮਜੀਠੀਆ ਨੇ ਕਾਂਗਰਸ ਅਤੇ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨਾਅਰੇ ਵਿੱਚ ਧਾਰਮਿਕ ਸ਼ਬਦ ਦੀ ਵਰਤੋਂ ਕਰਨਾ ਗਲਤ ਹੈ।

ਇਹ ਪਹਿਲੀ ਵਾਰ ਨਹੀਂ ਹੈ ਪਰ ਚੋਣਾਂ ਲਈ ਇਸ ਤਰ੍ਹਾਂ ਧਾਰਮਿਕ ਸ਼ਬਦਾਂ ਦੀ ਵਰਤੋਂ ਕਰਨਾ ਚੰਗੀ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਦੀ ਪਰਵਾਹ ਨਹੀਂ, ਇਹ ਸਭ ਕੁਰਸੀ ਦੀ ਖੇਡ ਹੈ। ਸਿਰਫ਼ ਕੁਰਸੀ ਹਾਸਲ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ। ਜੇ ਕੁਰਸੀ ਨਹੀਂ ਤਾਂ ਕੁਝ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੂੰ ਕੁਰਸੀ ਨਾ ਮਿਲੀ ਤਾਂ ਉਨ੍ਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਜੇਕਰ ਕਿਸੇ ਕੋਲ ਇਸ ਦਾ ਇਲਾਜ ਹੈ ਤਾਂ ਸਿਰਫ ਬਾਜਵਾ ਅਤੇ ਇਮਰਾਨ ਖਾਨ ਕੋਲ ਹੈ। ਉਨ੍ਹਾਂ ਸੁਨੀਲ ਜਾਖੜ ਦੇ ਸੀ.ਐਮ. ਦਾਅਵੇ ਬਾਰੇ ਕਈ ਗੱਲਾਂ ਵੀ ਕਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦਾ ਦਾਅਵਾ ਕਾਂਗਰਸ ਹਾਈਕਮਾਂਡ ਦੀ ਅਸਲੀਅਤ ਨੂੰ ਦਰਸਾਉਂਦਾ ਹੈ। 42 ਵੋਟਾਂ ਵਾਲੇ ਵਿਅਕਤੀ ਨੂੰ ਸੀ.ਐਮ. ਚਿਹਰਾ ਨਹੀਂ ਬਣਾਇਆ ਗਿਆ, ਪਰ ਆਪ