July 4, 2024 9:25 pm
amrinder singh

ਜਾਣੋ ਕੈਪਟਨ ਨੇ ਆਪਣੇ ਅਸਤੀਫੇ ਦੌਰਾਨ ਕਿਹੜੀਆਂ ਗੱਲਾਂ ਦਾ ਕੀਤਾ ਜ਼ਿਕਰ

ਚੰਡੀਗੜ੍ਹ; ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਅਸਤੀਫਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ 7 ਪਨੀਆਂ ਦੀ ਪੱਤਰ ਲਿਖ ਕੇ ਅਸਤੀਫਾ ਦਿੱਤਾ ਹੈ। ਪੱਤਰ ਵਿਚ ਕੈਪਟਨ ਨੇ ਆਪਣੇ ਅਸਤੀਫੇ ਵਿਚ ਕਾਂਗਰਸ ਪਾਰਟੀ ਵਿਚ ਸਫਰ, ਆਪਣੇ ਕਾਰਜਕਾਲ ਵਿਚ ਹਾਸਲ ਕੀਤੀਆਂ ਉਪਲੱਬਧੀਆਂ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਹੋਏ ਵਿਵਾਦ ਦੇ ਬਾਰੇ ਵਿਚ ਵਿਸਥਾਰ ਨਾਲ ਲਿਖਿਆ ਹੈ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਨਾਂ ਦਾ ਵੀ ਐਲਾਨ ਕੀਤਾ ਹੈ। ਕੈਪਟਨ ਦੀ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਹੋਵੇਗਾ
ਕੈਪਟਨ ਨੇ ਆਪਣੇ ਅਸਤੀਫੇ ਵਿਚ ਲਿਖਿਆ ਕਿ 2017 ਦੀਆਂ ਵਿਧਾਨਸਭਾ ਚੋਣਾਂ ਵਿਚ ਮੈ ਪਾਰਟੀ ਦੀ ਨੁਮਾਇੰਦਗੀ ਕੀਤੀ ਜਿਸ ਵਿਚ ਕਾਂਗਰਸ ਨੇ 117 ਵਿੱਚੋ 77 ਸੀਟਾਂ ਹਾਸਲ ਕੀਤੀਆਂ ਜੋ ਕਿ 1966 ਤੋਂ ਹੁਣ ਤੱਕ ਸਭ ਤੋਂ ਵੱਧ ਸਨ, ਇਸ ਦੇ ਬਾਅਦ 13ਵੇ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਵਿਚ ਭਾਜਪਾ ਦੀ ਲਹਿਰ ਹੋਣ ਦੇ ਬਾਵਜੂਦ ਪਾਰਟੀ ਨੇ 8 ਸੀਟਾਂ ਜਿੱਤਿਆ। ਅਸੀਂ ਪੰਚਾਇਤੀ ਚੋਣਾਂ ਵਿਚ ਵੀ ਦੋ ਤਿਹਾਈ ਚੋਣਾਂ ਜਿੱਤਿਆ ਤੇ ਸਾਰੇ ਨਗਰ ਪਾਲਿਕਾ ਤੇ ਨਗਰ ਨਿਗਮ ਦੀਆਂ ਸੀਟਾਂ ਤੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਵਿਧਾਨਸਭਾ ਉਪ ਚੋਣਾਂ ਦੀਆਂ 5 ਸੀਟਾਂ ਵਿੱਚੋ 5 ਸੀਟਾਂ ਵਿਚ ਜਿੱਤ ਹਾਸਲ ਕੀਤੀ।
ਕੈਪਟਨ ਨੇ ਲਿਖਿਆ ਕਿ ‘ ਪਿਛਲੇ 4 ਸਾਲ 6 ਮਹੀਨੇ ਵਿਚ ਮੈ ਪ੍ਰਸ਼ਾਸਨ ਨੂੰ ਵਧੀਆ ਸਾਫ ਤੇ ਪਾਰਦਰਸ਼ੀ ਤਰੀਕੇ ਨਾਲ ਚਲਾਇਆ। ਇਸ ਦੇ ਨਾਲ ਹੀ ਕੈਪਟਨ ਨੇ ਕੋਰੋਨਾ ਮਹਾਮਾਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੰਜਾਬ ਨੇ ਪੂਰੇ ਦੇਸ਼ ਵਿਚ ਮਹਾਮਾਰੀ ਦੇ ਨਾਲ ਬਹੁਤ ਵਧੀਆ ਸਹਿਯੋਗ ਦਿੱਤਾ। ਉਨ੍ਹਾਂ ਨੇ ਲਿਖਿਆ ਕਿ ‘ ਇਹ ਸਭ ਵੀ ਉਦ੍ਹੋ ਜਦੋ ਸਾਡੇ ਕੋਲ ਸੰਸਾਧਨਾਂ ਦੀ ਕਮੀ ਸੀ ਤੇ ਲਗਾਤਾਰ ਸੀਮਾ ਪਾਰ ਪਾਕਿਸਤਾਨ ਵਲੋਂ ਹਥਿਆਰਾਂ ਤੇ ਡ੍ਰਗਜ਼ ਦੀ ਤਸਕਰੀ ਦੇ ਯਤਨ ਕੀਤੇ ਜਾ ਰਹੇ ਸਨ।
ਕੈਪਟਨ ਨੇ ਦੱਸੀਆਂ ਆਪਣੇ ਕਾਰਜਕਾਲ ਦੌਰਾਨ ਸਫਲਤਾ ਦਾ ਖਾਕਾ
ਕੈਪਟਨ ਨੇ ਆਪਣੇ ਪੱਤਰ ਵਿਚ ਲਿਖਿਆ ਕਿ ਇਨ੍ਹਾਂ ਹੀ ਮੈ ਇਥੇ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਅਸੀਂ ਆਪਣੇ ਚੋਣ ਐਲਾਨ ਪੱਤਰ ਦੇ 92 ਫ਼ੀਸਦੀ ਵਾਅਦੇ ਪੂਰੇ ਕਰ ਕੇ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾ ਇਹ ਰਿਕਾਰਡ ਆਂਧਰਾ ਪ੍ਰਦੇਸ਼ ਦੀ ਚੰਦਰ ਬਾਬੂ ਨਾਇਡੂ ਸਰਕਾਰ ਨੇ 87 ਫ਼ੀਸਦੀ ਵਾਅਦੇ ਪੂਰੇ ਕਰ ਕੇ ਬਣਾਇਆ ਸੀ।
ਸਾਬਕਾ ਮੁੱਖ ਮੰਤਰੀ ਨੇ ਲਿਖਿਆ ਕਿ ਤਿੰਨ ਕਾਲੇ ਕਾਨੂੰਨ ਦਾ ਮੁੱਦਾ ਸਭ ਤੋਂ ਪਹਿਲਾ ਮੈ ਚੁੱਕਿਆ ਸੀ। ਮੈ ਹੀ ਸੀ ਜਿਸ ਨੇ ਕਿਸਾਨ ਸੰਗਠਨਾਂ ਨੂੰ ਬੈਠਕ ਲਈ ਬੁਲਾਇਆ ਤੇ ਫਿਰ ਬੈਠਕ ਬੁਲਾਕੇ ਸਦਨ ਦੇ ਵਿਸ਼ੇਸ ਸੈਸ਼ਨ ਬੁਲਾਇਆ ਸੀ।
ਸਿੱਧੂ ਨੂੰ ਲੈ ਕੇ ਕਹੀ ਇਹ ਗੱਲ
ਉਨ੍ਹਾਂ ਨੇ ਨਿਯਮਿਤ ਤੋਰ ਤੇ ਮੈਨੂੰ ਤੇ ਮੇਰੀ ਸਰਕਾਰ ਨੂੰ ਗਾਲਾਂ ਦਿੱਤੀਆਂ, ਕੈਪਟਨ ਨੇ ਆਪਣੇ ਦਰਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੈ ਉਸ ਦੇ ਪਿਤਾ ਦੀ ਉਮਰ ਦਾ ਹਾਂ ਪਰ ਫਿਰ ਵੀ ਉਹ ਜਨਤਕ ਤੋਰ ਤੇ ਮੇਰੇ ਖਿਲਾਫ ਮਾੜੀ ਭਾਸ਼ਾ ਦਾ ਇਸਤੇਮਾਲ ਕਰਦੇ ਰਹੇ। ਮੰਦਭਾਗੀ ਨਾਲ ਇਸ ਤੇ ਗੱਲਬਾਤ ਸੁਣਨ ਦੀ ਬਜਾਏ ਉਨ੍ਹਾਂ ਨੇ ਰਾਹੁਲ ਤੇ ਪ੍ਰਿਅੰਕਾ ਨਾਲ ਮਿਲਣ ਤੋਂ ਬਾਅਦ ਉਹ ਵੀ ਉਨ੍ਹਾਂ ਨਾਲ ਮਿਲ ਗਏ। ਉਥੇ ਹੀ ਤੁਸੀ ਵੀ ਇਸ ਵਿਅਕਤੀ ਦੀ ਧੋਖਾਧੜੀ ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰ ਲਿਆ, ਇਸ ਦੇ ਨਾਲ ਹੀ ਕਾਂਗਰਸ ਦੇ ਪ੍ਰਧਾਨ ਹਰੀਸ਼ ਰਾਵਤ ਵਲੋਂ ਸੁਰੱਖਿਅਤ ਤੇ ਵਾਧਾ ਮਿਲ ਗਿਆ।
ਕੈਪਟਨ ਨੇ ਅਸਤੀਫੇ ਦੇ ਤਿੰਨ ਦਿਨ ਪਹਿਲਾ ਹੀ ਕਾਂਗਰਸ ਦੇ ਬਾਲ ਅਹੁਦੇ ਉਸ ਪਿੱਛੇ ਗੱਲਬਾਤ ਦੀਆਂ ਖ਼ਬਰਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਮੇਲ-ਮਿਲਾਪ ਦਾ ਸਮਾਂ ਹੁਣ ਖਤਮ ਹੋ ਗਿਆ ਹੈ ਤੇ ਪਾਰਟੀ ਛੱਡਣ ਦਾ ਉਨ੍ਹਾਂ ਦਾ ਫੈਸਲਾ ਆਖਰੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਜਲਦੀ ਹੀ ਆਪਣੀ ਨਵੀ ਪਾਰਟੀ ਬਣਾਉਣਗੇ ਤੇ ਜੇਕਰ ਤਿੰਨ ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦੇ ਹਿੱਤ ਵਿਚ ਕੁਙ ਹੱਲ ਨਿਕਲ ਦਾ ਹੈ ਉਹ ਭਾਜਪਾ ਦੇ ਨਾਲ 2022 ਦੀਆ ਚੋਣਾਂ ਵਿਚ ਸੀਟਾਂ ਦੇ ਸਮਝੌਤੇ ਨੂੰ ਲੈ ਕੇ ਸੰਭਾਵਿਤ ਹੈ।
ਸਿੱਧੂ ਨੂੰ ਪ੍ਰਧਾਨ ਬਨਾਉਣ ’ਤੇ ਚੁੱਕੇ ਸਵਾਲ
ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਨਾਉਣ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਅਤੇ ਪੰਜਾਬ ਦੇ ਸਾਰੇ ਸਾਂਸਦਾ ਦੇ ਵਿਰੋਧ ਦੇ ਬਾਵਜੂਦ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉਨ੍ਹਾਂ ਸਿੱਧੂ ਨੂੰ ਪਾਕਿਸਤਾਨ ਪ੍ਰਸਤ ਕਰਾਰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਨਤਕ ਤੌਰ ’ਤੇ ਪਾਕਿ ਦੇ ਫੌਜ ਮੁੱਖੀ ਜਨਰਲ ਬਾਜਵਾ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੱਫੀ ਪਾਈ। ਇਹ ਦੋਵੇਂ ਹੀ ਭਾਰਤ ਵਿਚ ਅੱਤਵਾਦ ਫੈਲਾਉਣ ਲਈ ਜ਼ਿੰਮੇਵਾਰ ਹਨ।
ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਰੇਤ ਮਾਫੀਆ ਨਾਲ ਸੰਬੰਧਾਂ ਦੀ ਗੱਲ ਕਬੂਲੀ
ਸੱਤ ਪੰਨ੍ਹਿਆ ਦੇ ਇਸ ਅਸਤੀਫ਼ੇ ਵਿਚ ਕੈਪਟਨ ਨੇ ਇਹ ਮੰਨਿਆ ਕਿ ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਰੇਤ ਮਾਫੀਆ ਨਾਲ ਮਿਲੇ ਹੋਏ ਹਨ। ਕੈਪਟਨ ਨੇ ਕਿਹਾ ਕਿ ਇਹ ਮੰਤਰੀ ਤੇ ਵਿਧਾਇਕ ਮੇਰੀ ਸਰਕਾਰ ਵਿਚ ਵੀ ਸਨ, ਪਰ ਪਾਰਟੀ ਕਰਕੇ ਉਹ ਇਨ੍ਹਾਂ ’ਤੇ ਕਾਰਵਾਈ ਨਹੀਂ ਕਰ ਸਕੇ।