Site icon TheUnmute.com

ਭਾਜਪਾ ਦੀ ਮੀਟਿੰਗ ‘ਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਛਿੜੀ ਚਰਚਾ

Capt Amarinder Singh

ਭਾਜਪਾ ਦੀ ਮੀਟਿੰਗ ‘ਚ ਸ਼ਾਮਲ ਹੋਏ ਕੈਪਟਨ ਅਮਰਿੰਦਰ ਸਿੰਘ (Capt Amarinder Singh) ਦੀ ਪਾਰਟੀ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਲੇਵੇਂ ਨੂੰ ਲੈ ਕੇ ਚਰਚਾ ਛੇੜ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਭਾਵੇਂ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress0 ਨੇ ਭਾਜਪਾ ਨਾਲ ਗਠਜੋੜ ਕਰਕੇ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਉਨ੍ਹਾਂ ‘ਚੋਂ ਕੁਝ ਨੂੰ ਭਾਜਪਾ ਦਾ ਚੋਣ ਨਿਸ਼ਾਨ ਦਿੱਤਾ ਗਿਆ ਸੀ। ਇਨ੍ਹਾਂ ‘ਚੋਂ ਸਭ ਤੋਂ ਵੱਧ ਲੁਧਿਆਣਾ ‘ਚ ਸਨ। ਇਨ੍ਹਾਂ ਸੀਟਾਂ ‘ਤੇ ਭਾਜਪਾ (BJP) ਵਰਕਰਾਂ ਤੋਂ ਲੈ ਕੇ ਦਿੱਗਜ ਨੇਤਾਵਾਂ ਨੇ ਕੈਪਟਨ ਦੇ ਉਮੀਦਵਾਰਾਂ ਲਈ ਜ਼ੋਰ ਲਾਇਆ ।

ਇਸ ਦੇ ਨਤੀਜੇ ਵਜੋਂ ਕੁਝ ਸੀਟਾਂ ‘ਤੇ ਕੈਪਟਨ ਦੇ ਉਮੀਦਵਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਦੀ ਲਹਿਰ ਨੂੰ ਕੈਸ਼ ਕਰਨ ਲਈ ਹੋਰਡਿੰਗਾਂ ‘ਤੇ ਉਨ੍ਹਾਂ ਦੀਆਂ ਵੱਡੀਆਂ ਤਸਵੀਰਾਂ ਲਗਾ ਦਿੱਤੀਆਂ।  ਇਸ ਦਾ ਅਸਰ ਹੁਣ ਵੋਟਾਂ ਪੈਣ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਤਹਿਤ ਭਾਜਪਾ (BJP)ਵੱਲੋਂ ਵੋਟਿੰਗ ਨੂੰ ਲੈ ਕੇ ਬੁਲਾਈ ਗਈ ਮੀਟਿੰਗ ‘ਚ ਕੈਪਟਨ ਦੀ ਪਾਰਟੀ ਦੇ ਉਮੀਦਵਾਰਾਂ ਨੇ ਵੀ ਸ਼ਮੂਲੀਅਤ ਕੀਤੀ |

ਇਸ ਤੋਂ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਦੀ ਪਾਰਟੀ ਭਾਜਪਾ (BJP)ਵਿੱਚ ਰਲੇਵਾਂ ਹੋ ਸਕਦੀ ਹੈ। ਇਸ ਨਾਲ ਕਾਂਗਰਸ ਛੱਡ ਕੇ ਆਏ ਕੈਪਟਨ ਦੀ ਪਾਰਟੀ ਦੇ ਆਗੂਆਂ ਲਈ ਨਵੀਂ ਸਿਆਸੀ ਪਾਰੀ ਖੇਡਣ ਦਾ ਰਸਤਾ ਸਾਫ਼ ਹੋ ਜਾਵੇਗਾ।

Exit mobile version