ਕੈਪਟਨ ਅਮਰਿੰਦਰ ਸਿੰਘ

ਅਮਿਤ ਸ਼ਾਹ ਨੂੰ ਮਿਲਣ ਦਿੱਲੀ ਪੁੱਜੇ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 28 ਅਕਤੂਬਰ 2021 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਦੇ ਲਈ ਉਹ ਬੁੱਧਵਾਰ ਰਾਤ ਨੂੰ ਹੀ ਦਿੱਲੀ ਪੁੱਜ ਗਏ ਸੀ ਅਮਰਿੰਦਰ ਦੇ ਨਾਲ ਖੇਤੀਬਾੜੀ ਦੇ 25 ਮਾਹਿਰ ਵੀ ਮੁਲਾਕਾਤ ‘ਚ ਸ਼ਾਮਿਲ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਇਸ ਮੁਲਾਕਾਤ ‘ਚ ਅਮਿਤ ਸ਼ਾਹ ਨਾਲ ਖੇਤੀ ਬਿੱਲ ਤੇ ਵਿਚਾਰ ਚਰਚਾ ਕਰਨਗੇ | ਬੀਤੇ ਦਿਨ ਕੀਤੀ ਗਈ ਪ੍ਰੈੱਸ ਕਾਨਫਰੰਸ ‘ਚ ਕੈਪਟਨ ਨੇ ਕਿਹਾ ਸੀ ਕਿ ਉਹ ਅਮਿਤ ਸ਼ਾਹ ਨਾਲ ਪਹਿਲਾ ਵੀ ਤਿੰਨ ਵਾਰੀ ਮੁਲਾਕਾਤ ਕਰ ਚੁੱਕੇ ਹਨ |

Scroll to Top