Punjab Police

ਪੰਜਾਬ ਪੁਲਿਸ ਦੀ ਪ੍ਰੀਖਿਆ ਦੇ ਚੁੱਕੇ ਉਮੀਦਵਾਰਾਂ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਸੌਂਪਿਆ ਮੰਗ ਪੱਤਰ

ਸ੍ਰੀ ਮੁਕਤਸਰ ਸਾਹਿਬ 30 ਅਗਸਤ 2021: ਪੰਜਾਬ ਪੁਲਿਸ (Punjab Police) ਕਾਂਸਟੇਬਲ ਦੀ ਭਰਤੀ ਦੀ ਪ੍ਰੀਖਿਆ ਦੇ ਚੁੱਕੇ ਉਮੀਦਵਾਰਾਂ ਨੇ ਅੱਜ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਪਹੁੰਚੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ ਹੈ ।ਇਸ ਮੌਕੇ ਗੱਲਬਾਤ ਕਰਦਿਆਂ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ 4358 ਕਾਂਸਟੇਬਲਾਂ ਦੀ ਭਰਤੀ ਦੀ ਪ੍ਰੀਖਿਆ ਦਿੱਤੀ ਸੀ ਅਤੇ ਇਸ ਦਾ ਨਤੀਜਾ 8 ਜਨਵਰੀ 2022 ਨੂੰ ਆਇਆ ਸੀ, ਜਿਸ ਵਿਚ ਐੱਸ.ਸੀ./ਬੀ.ਸੀ. ਵਰਗ ਨਾਲ ਸਬੰਧਿਤ ਕਰੀਬ 150 ਉਮੀਦਵਾਰਾਂ ਦਾ ਨਾਂ ਅੰਤਿਮ ਮੈਰਿਟ ਸੂਚੀ ਵਿਚ ਦਰਜ ਸੀ, ਪ੍ਰੰਤੂ 27 ਮਈ 2022 ਨੂੰ ਜਾਰੀ ਹੋਈ ਸੋਧੀ ਸੂਚੀ ਵਿਚ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਜਿਹੜੇ ਐੱਸ.ਸੀ./ਬੀ.ਸੀ. ਉਮੀਦਵਾਰ ਜਨਰਲ ਵਰਗ ਦੀ ਕੱਟ-ਆਫ਼ ਦੇ ਮੁਤਾਬਕ ਜਨਰਲ ਵਰਗ ਵਿਚ ਸਟੈਂਡ ਕਰਦੇ ਹਨ, ਉਨ੍ਹਾਂ ਨੂੰ ਜਨਰਲ ਵਰਗ ਵਿਚ ਸਥਾਨ ਨਾ ਦੇ ਕੇ ਐੱਸ.ਸੀ./ਬੀ.ਸੀ. ਵਰਗ ਵਿਚ ਸਥਾਨ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ ਨੰਬਰ ਜਨਰਲ ਵਰਗ ਦੀ ਕੱਟ-ਆਫ਼ ਤੋਂ ਵੀ ਜ਼ਿਆਦਾ ਹਨ। ਜਿਸ ਕਾਰਨ ਨਵੀਂ ਸੂਚੀ ਮੁਤਾਬਕ ਪੁਰਾਣੀ ਸੂਚੀ ਵਿਚ ਚੁਣੇ ਗਏ 150 ਦੇ ਕਰੀਬ ਉਮੀਦਵਾਰ (ਲੜਕੇ/ਲੜਕੀਆਂ) ਜੋ ਕਿ ਐੱਸ.ਸੀ./ਬੀ.ਸੀ. ਵਰਗ ਨਾਲ ਸਬੰਧਤ ਹਨ, ਉਨ੍ਹਾਂ ਨੂੰ ਸੂਚੀਆਂ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ, ਜੋ ਕਿ ਉਕਤ ਉਮੀਦਵਾਰਾਂ ਨਾਲ ਸ਼ਰੇਆਮ ਧੱਕਾ ਹੈ।

Scroll to Top