Site icon TheUnmute.com

ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ 112 ਕਿਲੋ ਕੋਕੀਨ ਸਣੇ 2ਪੰਜਾਬੀ ਨੌਜਵਾਨ ਗ੍ਰਿਫਤਾਰ

cocaine

ਕੈਨੇਡਾ 11 ਦਸੰਬਰ 2021 : ਕੈਨੇਡਾ (Canada)ਦੀ ਬਾਰਡਰ ਪ੍ਰੋਟੈਕਸ਼ਨ ਏਜੰਸੀ ਅਤੇ ਬਰੈਂਟਫੋਰਡ ਪੁਲਸ ਵੱਲੋਂ ਵੱਡੇ ਪੱਧਰ ‘ਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਓਨਟਾਰੀਓ (Ontario) ‘ਚ ਇੱਕ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ, ਓਨਟਾਰੀਓ (Ontario) ਵਿੱਚ ਬਰੈਂਟਫੋਰਡ ਪੁਲਿਸ, ਕੈਨੇਡੀਅਨ ਸਰਹੱਦੀ ਅਧਿਕਾਰੀਆਂ ਦੇ ਸਹਿਯੋਗ ਨਾਲ, ਕਈ ਵਿਅਕਤੀਆਂ ਦੀ ਪਛਾਣ ਕੀਤੀ ਜੋ ਬਰੈਂਟਫੋਰਡ ਅਤੇ ਇਸਦੇ ਆਲੇ ਦੁਆਲੇ ਨਸ਼ਾ ਵੇਚਣਾ ਜਾਰੀ ਰੱਖ ਰਹੇ ਸਨ।

ਇਸ ਕਾਰਨ ਕੈਨੇਡਾ ਦੇ ਵਿੰਡਸਰ ਬਾਰਡਰ ‘ਤੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਅਮਰੀਕਾ ਤੋਂ ਕੈਨੇਡਾ (Canada) ‘ਚ ਦਾਖਲ ਹੋਣ ‘ਤੇ ਇਕ ਟਰੱਕ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 112 ਕਿਲੋ ਕੋਕੀਨ ਬਰਾਮਦ ਹੋਈ। ਇਹ ਟਰੱਕ ਮਿਲਟਨ (ਕੈਨੇਡਾ) ਦੀ ਇੱਕ ਕੰਪਨੀ ਦਾ ਹੈ। ਪੁਲਸ ਨੇ 22 ਸਾਲਾ ਜੁਗਰਾਜ ਪ੍ਰੀਤ ਸਿੰਘ ਅਤੇ 22 ਸਾਲਾ ਅਮਰਿੰਦਰ ਸਿੰਘ ਨੂੰ ਬ੍ਰਹਮਪਟਨ (ਕੈਨੇਡਾ) ਤੋਂ ਗ੍ਰਿਫ਼ਤਾਰ ਕੀਤਾ ਹੈ। ਬਰੈਂਟਫੋਰਡ ਪੁਲਸ ਦੇ ਅਨੁਸਾਰ, ਜ਼ਬਤ ਕਰਨ ਦੇ ਸਬੰਧ ‘ਚ ਜਲਦੀ ਹੀ ਕਈ ਹੋਰ ਗ੍ਰਿਫਤਾਰੀਆਂ ਕੀਤੀਆਂ ਜਾ ਸਕਦੀਆਂ ਹਨ।

Exit mobile version