ਕਨੇਡਾ ‘ਚ ਵੈਕਸੀਨ ਵਿਰੋਧੀ ਟਰੱਕ ਡਰਾਈਵਰਾਂ ਨੇ ਰਾਜਧਾਨੀ ਓਟਾਵਾ ਵੱਲ ਕੀਤੀ ਚੜਾਈ

ਨਿਊਯਾਰਕ/ਓਟਾਵਾ 29 ਜਨਵਰੀ 2022 : ਕਨੇਡਾ ਸਰਕਾਰ (Canadian government) ਨੇ 15 ਜਨਵਰੀ ਨੂੰ ਕਨੇਡਾ ਤੋਂ ਅਮਰੀਕਾ ਬਾਡਰ ਪਾਰ ਜਾਣ ਵਾਲੇ ਟਰੱਕਾਂ ਵਾਲਿਆਂ ਲਈ ਕਰੋਨਾ ਵੈਕਸੀਨ ਜਰੂਰੀ ਕਰ ਦਿੱਤੀ। ਜਿਸ ਮਗਰੋਂ ਹਜ਼ਾਰਾਂ ਟਰੱਕਾਂ ਵਾਲਿਆਂ ਨੇ ਕਾਫ਼ਲੇ ਦੇ ਰੂਪ ‘ਚ ਕਨੇਡਾ ਦੀ ਰਾਜਧਾਨੀ ਓਟਾਵਾ ਵੱਲ ਚੜਾਈ ਕਰ ਦਿੱਤੀ ਹੈ। ਜੋ ਅੱਜ (29 ਜਨਵਰੀ) ਰਾਜਧਾਨੀ ਪਹੁੰਚ ਪਾਰਲੀਮੈਂਟ ਹਾਊਸ ਦੇ ਸਾਹਮਣੇ ਜਬਰੀ ਕਰੋਨਾ ਵੈਕਸੀਨ ਲਾਉਣ ਦੇ ਵਿਰੋਧ ‘ਚ ਪ੍ਰਦਰਸ਼ਨ ਕਰੇਗੀ। ਇਸ ਕਾਫ਼ਲੇ ਦੀ ਮੁੱਖ ਮੰਗ ਕੈਨੇਡਾ ਤੋਂ ਅਮਰੀਕਾ ਅਤੇ ਵਾਪਸ ਆਉਣ ਸਮੇਂ ਵੈਕਸੀਨੇਸ਼ਨ ਦੇ ਨਿਯਮਾਂ ਵਿਚ ਛੋਟ ਅਤੇ ਵੈਕਸੀਨ ਨਾਲ ਸਬੰਧਤ ਕੈਨੇਡਾ ਭਰ ਵਿਚ ਢਿੱਲਾਂ ਦੇਣੀਆਂ ਸ਼ਾਮਲ ਹਨ। ਇਸ ਕਾਫ਼ਲੇ ਵਿਚ ਸੱਜੇ ਪੱਖੀ, ਵੱਖਵਾਦੀ ਅਤੇ ਜਸਟਿਨ ਟਰੂਡੋ ਵਿਰੋਧੀ ਧਿਰਾਂ ਦੀ ਵੀ ਮੌਜੂਦਗੀ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਖੁਫੀਆ ਏਜੰਸੀਆਂ ਨੇ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਗੜਬੜ ਰੋਕਣ ਲਈ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਣ ਦੀ ਗੱਲ ਦੁਹਰਾਈ ਹੈ।

canada

ਇਸ ਮੁਜਾਹਰੇ ਦਾ ਪ੍ਰਬੰਧ ਕਰਨ ਵਾਲੇ ਗਰੁੱਪ, ਕੈਨੇਡਾ ਯੂਨਿਟੀ ਦਾ ਕਹਿਣਾ ਹੈ ਕਿ ਗਵਰਨਰ ਜਨਰਲ ਅਤੇ ਸੈਨੇਟ ਨੂੰ ਇਕ ਕਮੇਟੀ ਬਣਾਉਣੀ ਚਾਹੀਦੀ ਹੈ, ਜੋ ਕਿ ਕੋਵਿਡ-19 ਸੰਬੰਧੀ ਪਬੰਦੀਆਂ ਅਤੇ ਵੈਕਸੀਨ ਪਾਸਪੋਰਟ ਨੂੰ ਰੱਦ ਕਰਨ ’ਤੇ ਵਿਚਾਰ ਕਰੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੈਨੇਡਾ ਦੀ ਸਾਰਿਆਂ ਤੋਂ ਵੱਡੀ ਟਰੱਕਰ ਐਸੋਸੀਏਸ਼ਨ ‘ਕੈਨੇਡੀਅਨ ਟਰੱਕਰ ਐਲਾਇੰਸ’ ਨੇ ਆਪਣੀ ਹਮਾਇਤ ਇਸ ਮੁਜਾਹਰੇ ਨੂੰ ਨਹੀਂ ਦਿੱਤੀ ਹੈ ਅਤੇ ਪੰਜਾਬੀ ਭਾਈਚਾਰੇ ਨਾਲ ਸਬੰਧਤ ਬਹੁਗਿਣਤੀ ਟਰੱਕ ਡਰਾਈਵਰ ਇਸ ਮੁਜਾਹਰੇ ਦਾ ਹਿੱਸਾ ਨਹੀਂ ਹਨ। ਪਿਛਲੇ ਦਿਨੀਂ ਕੈਨੇਡਾ ਅਤੇ ਅਮਰੀਕਾ ਦੀਆਂ ਸਰਕਾਰਾਂ ਨੇ ਬਾਰਡਰ ਪਾਰ ਕਰਨ ਵਾਲੇ ਟਰੱਕ ਡਰਾਈਵਰਾਂ ਲਈ ਕੋਰੋਨਾ ਵੈਕਸੀਨ ਸਬੰਧੀ ਸ਼ਰਤਾਂ ਵਾਲਾ ਮੈਂਡਟ ਲਾਗੂ ਕਰ ਦਿੱਤਾ ਸੀ।

ਹੁਣ ਤੱਕ ਲੱਖਾਂ ਲੋਕ ਇਸ ਕਾਫ਼ਲੇ ਨਾਲ ਜੁੜ ਚੁੱਕੇ ਹਨ। ਦੋ ਸਾਲ ਤੋਂ ਗੁਲਾਮੀ ਹੰਢਾਓਦੇ ਕਨੇਡੀਅਨ ਲੋਕ ਉਤਸ਼ਾਹ ਨਾਲ ਇਸ ਕਾਫਲੇ ਦਾ ਸਮਰਥਨ ਕਰ ਰਹੇ ਹਨ। ਜਿਸ ਦੌਰਾਨ ਕੋਈ ਡੀਜ਼ਲ ਦੇ ਰਿਹਾ ਤੇ ਕੋਈ ਰਸਦ। ਕਨੇਡਾ ਅਮਰੀਕਾ ਦਾ ਕੁੱਲ ਮੀਡੀਆ ਇਸ ਕਾਫ਼ਲੇ ਨੂੰ ਸੱਜੇ ਪੱਖੀ ਗੋਰਿਆਂ ਦੀ ਸਾਜ਼ਿਸ਼ ਦੱਸ ਭੰਡ ਰਿਹਾ ਹੈ।

ਇਸ ਮਾਨਸਿਕ ਗੁਲਾਮੀ ਨੂੰ ਪ੍ਰਚਾਰਿਆ ਤੇ ਗਲ਼ ਵੀ ਸਭ ਤੋਂ ਵੱਧ ਪੱਛਮ ਨੇ ਹੀ ਲਾਇਆ। ਪਰ ਚੰਗੀ ਗੱਲ ਇਹ ਵੀ ਹੈ ਕਿ ਹੁਣ ਇਸ ਦੇ ਖ਼ਿਲਾਫ਼ ਲਹਿਰ ਵੀ ਪੱਛਮ ਚੋਂ ਹੀ ਉੱਠੀ ਹੈ।
ਕਨੇਡੀਅਨ ਟਰੱਕਾਂ ਵਾਲਿਆਂ ਦੀ ਰੈਲੀ ਦਾ ਸਾਥ ਦੇਣਾ ਕਿਓ ਜ਼ਰੂਰੀ ਹੈ।

ਬਹੁਤ ਥੌੜੇ ਹੁੰਦੇ ਜੋ ਵੱਖਰਾਂ ਤੇ ਚੰਗਾ ਕਰਨ ਦਾ ਜ਼ੇਰਾਂ ਕਰਦੇ। ਇਹ ਫੋਟੋ ਵਿਚਲਾ ਸਰਦਾਰ ਗੁਰਟੇਕ ਸਿੰਘ ਛਾਪਿਆਂਵਾਲੀ ਹੈ। ਬੜੇ ਤਕੜੇ ਸੁਨੇਹੇ ਨਾਲ ਸਣੇ ਟੱਬਰ ਟਰੱਕ ਰੈਲੀ ਵਿੱਚ ਸ਼ਮੂਲੀਅਤ ਕਰ ਰਿਹਾ ਹੈ ਪਿਛਲੇ ਹਫ਼ਤੇ ਤੋਂ। ਹਿਮੰਤ ਨੂੰ ਸਜਦੇ।

canada

ਗੱਲ ਬਿਮਾਰੀ ਹੋਣ ਜਾ ਨਾ ਹੋਣ ਦੀ ਨਹੀਂ, ਨਾ ਗੱਲ ਟੀਕੇਕਰਨ ਦੇ ਲਾਜ਼ਮੀ ਹੋਣ ਜਾ ਨਾ ਹੋਣ ਦੀ ਹੈ। ਗੱਲ ਅਜ਼ਾਦੀ ਦੀ ਹੈ। ਇਹ ਸਰਕਾਰਾਂ ਕਿਵੇਂ ਤਹਿ ਕਰ ਸਕਦੀਆਂ ਕਿ ਬੰਦੇ ਨੇ ਕਿਵੇਂ ਰਹਿਣਾ? ਹੁਣ ਤੱਕ ਦੇ ਸਾਰੇ ਲੋਕਡਾਉਨ ਸਾਰੇ ਟੀਕੇ ਫੇਲ ਹੋ ਚੁੱਕੇ ਫੇਰ ਮਨੁੱਖੀ ਜਾਨਾਂ ਨਾਲ ਖਿਲਵਾੜ ਕਿਸ ਦੇ ਕਹਿਣ ‘ਤੇ ਹੋ ਰਿਹਾ ਹੈ?

ਇਕ ਸਵਾਲ ਜ਼ਰੂਰ ਕਰੋ ਆਪਣੇ ਆਪ ਨੂੰ ਇਹ ਜੋ ਕਰੋਨਾਂ ਦੇ ਨਾਮ ਤੇ ਸਰਕਾਰਾ ਸਨਅਤਾਂ ਤੇ ਮੀਡੀਆਂ ਕਰ ਰਿਹਾ ਹੈ ਇਹ ਬਿਲਕੁਲ ਠੀਕ ਹੋ ਰਿਹਾ ਹੈ? ਜੇ ਇਕ ਫੀਸਦੀ ਹੀ ਤੁਹਾਨੂੰ ਗਲਤ ਲੱਗਦਾ ਤਾਂ ਸਮਝੋ ਇਹ ਟਰੱਕ ਰੈਲੀ ਉਸ ਰੋਸ ਵਿੱਚੋਂ ਨਿਕਲੀ ਹੈ। ਉਸ ਇਕ ਫੀਸਦੀ ਹੋ ਰਹੀ ਜਿਆਦਤੀ ਖ਼ਿਲਾਫ਼ ਹੈ। ਇਹ ਕੋਈ ਸ਼ੁੱਕਲ ਮੇਲਾ ਨਹੀਂ ਜੋ ਸੈਂਕੜੇ ਸੈਂਕੜੇ ਲੋਕ -10 ਤੋਂ -15C ਦੀ ਠੰਡ ਵਿੱਚ ਵੀ ਪੁਲਾਂ ਚੁਰਾਸਤਿਆਂ ਘੰਟੇ ਘੰਟੇ ਭਰ ਖੜ ਕੇ ਸਵਾਗਤ ਕਰ ਰਹੇ ਨੇ।

Scroll to Top