Site icon TheUnmute.com

ਕਨੇਡਾ ‘ਚ ਵੈਕਸੀਨ ਸੰਬੰਧੀ ਵਿਰੋਧ ਪ੍ਰਦਰਸ਼ਨ ਹੋਇਆ ਤੇਜ਼

Canada

ਚੰਡੀਗੜ੍ਹ 06 ਫਰਵਰੀ 2022: ਕੈਨੇਡਾ (Canada) ‘ਚ ਹਜ਼ਾਰਾਂ ਲੋਕ ਟੀਕੇ ਲਾਜ਼ਮੀ ਬਣਾਉਣ ਅਤੇ ਕੋਵਿਡ-19 ਪਾਬੰਦੀਆਂ ਵਰਗੇ ਸਰਕਾਰੀ ਆਦੇਸ਼ਾਂ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ‘ਚ ਲੋਕ ਰੈਲੀਆਂ ਕਰ ਰਹੇ ਹਨ। ਇਹ ਪ੍ਰਦਰਸ਼ਨ ਸ਼ਾਂਤਮਈ ਹਨ ਪਰ ਲੋਕਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਪੁਲਸ ਬੇਵੱਸ ਜਾਪਦੀ ਹੈ। ਪੁਲਸ ਨੇ ਸ਼ਨੀਵਾਰ ਨੂੰ ਕਿਹਾ ਕਿ ਓਟਾਵਾ ‘ਚ ਲਗਭਗ 5,000 ਲੋਕਾਂ ਨੇ ਪ੍ਰਦਰਸ਼ਨ ਕੀਤਾ।

ਕੈਨੇਡਾ (Canada) ‘ਚ ‘ਫ੍ਰੀਡਮ ਕਾਫਲਾ’ ਨਾਮਕ ਅੰਦੋਲਨ ਸਰਹੱਦ ਪਾਰ ਟਰੱਕਾਂ ਲਈ ਕੋਵਿਡ ਵੈਕਸੀਨ ਦੀ ਜ਼ਰੂਰਤ ਦੇ ਵਿਰੁੱਧ ਸ਼ੁਰੂ ਹੋਇਆ। ਜਲਦੀ ਹੀ ਇਹ ਜਨਤਕ ਸਿਹਤ ਉਪਾਵਾਂ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਦੇਸ਼ ਨਾਲ ਟਰੱਕਾਂ ਦੀ ਇੱਕ ਵਿਸ਼ਾਲ ਰੈਲੀ ‘ਚ ਬਦਲ ਗਿਆ। ਪ੍ਰਦਰਸ਼ਨਕਾਰੀਆਂ ਨੇ ਅੱਠ ਦਿਨਾਂ ਤੋਂ ਓਟਾਵਾ ਦੇ ਡਾਊਨਟਾਊਨ ਕੋਰ ਦੀ ਘੇਰਾਬੰਦੀ ਕੀਤੀ ਹੋਈ ਹੈ |

ਉਨ੍ਹਾਂ ਵਲੋਂ ਇਹ ਵੀ ਦਾਅਵਾ ਕੀਤਾ ਕਿ ਲਗਭਗ 90 ਪ੍ਰਤੀਸ਼ਤ ਟਰੱਕ ਡਰਾਈਵਰ ਸਹੀ ਕੰਮ ਕਰ ਰਹੇ ਹਨ ਅਤੇ ਕੈਨੇਡੀਅਨਾਂ ਨੂੰ ਉਨ੍ਹਾਂ ਦੇ ਮੇਜ਼ਾਂ ‘ਤੇ ਭੋਜਨ ਪਹੁੰਚਾ ਰਹੇ ਹਾਂ । ਅਲਬਰਟਾ ‘ਚ ਹਜ਼ਾਰਾਂ ਟਰੱਕ ਡਰਾਈਵਰ ਇਕੱਠੇ ਹੋ ਰਹੇ ਹਨ ਅਤੇ ਕੈਨੇਡਾ ਅਤੇ ਅਮਰੀਕਾ ਵਿਚਕਾਰ ਸੜਕ ਨੂੰ ਰੋਕ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਕਾਫਲੇ ‘ਚ 20 ਹਜ਼ਾਰ ਤੋਂ ਵੱਧ ਟਰੱਕ ਸ਼ਾਮਲ ਹਨ। ਪਿਛਲੇ ਦਿਨੀਂ ਵਧਦੇ ਵਿਰੋਧ ਕਾਰਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਸੇ ਗੁਪਤ ਥਾਂ ‘ਤੇ ਲੁਕਣ ਲਈ ਭੱਜਣਾ ਪਿਆ ਸੀ। ਕੋਰੋਨਾ ਪਾਜ਼ੀਟਿਵ ਹੋਣ ਕਾਰਨ ਉਹ ਅਜੇ ਵੀ ਕਿਸੇ ਗੁਪਤ ਥਾਂ ‘ਤੇ ਹਨ ਅਤੇ ਕਿਸੇ ਨੂੰ ਵੀ ਨਹੀਂ ਮਿਲ ਰਹੇ ਹੈ।

Exit mobile version