Site icon TheUnmute.com

Canada: ਕੈਨੇਡਾ ‘ਚ ਦਰਦਨਾਕ ਸੜਕ ਹਾਦਸਾ, ਦੋ ਸਕੇ ਭੈਣ-ਭਰਾ ਸਮੇਤ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਗਈ ਜਾਨ

Canada

ਚੰਡੀਗੜ੍ਹ, 29 ਜੁਲਾਈ 2024: ਕੈਨੇਡਾ (Canada) ‘ਚ ਹੋਏ ਦਰਦਨਾਕ ਸੜਕ ਹਾਦਸੇ ‘ਚ ਦੋ ਸਕੇ ਭੈਣ-ਭਰਾ ਸਮੇਤ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਕੈਨੇਡਾ ਦੇ ਮਿਲ ਕੋਵ ਸ਼ਹਿਰ ਨੇੜੇ ਚੱਲਦੀ ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹੈ ।

ਮ੍ਰਿਤਕਾਂ ‘ਚ ਸਮਾਣਾ ਦੀ ਰਹਿਣ ਵਾਲੀ ਰਸਮਦੀਪ ਕੌਰ, ਅਮਲੋਹ ਨੇੜਲੇ ਪਿੰਡ ਬੁਰਕਾਦਾ ਦੇ ਵਾਸੀ ਨਵਜੋਤ ਸੋਮਲ ਅਤੇ ਹਰਮਨ ਸ਼ਾਮਲ ਹਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਨੂੰ ਮ੍ਰਿਤਕਾਂ ਦੀਆਂ ਲਾਸ਼ਾਂ ਪੰਜਾਬ ਲਿਆਉਣ ਲਈ ਸਹਾਇਤਾ ਮੰਗੀ ਹੈ। ਜਾਣਕਾਰੀ ਮੁਤਾਬਕ ਇਹ ਵਿਦਿਆਰਥੀ ਕੈਨੇਡਾ ਪੜ੍ਹਨ ਲਈ ਗਏ ਸਨ |

Exit mobile version