Site icon TheUnmute.com

Canada: ਕੈਨੇਡਾ ਨੇ ਫਾਸਟ-ਟਰੈਕ ਵੀਜ਼ਾ ਸਹੂਲਤ ‘ਤੇ ਲਾਈ ਰੋਕ, ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਅਸਰ

Canada

ਚੰਡੀਗੜ 09 ਨਵੰਬਰ 2024: Canada Fast-Track Visa: ਕੈਨੇਡਾ ‘ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ | ਕੈਨੇਡਾ ਨੇ ਬੀਤੇ ਦਿਨ ਯਾਨੀ 8 ਨਵੰਬਰ ਨੂੰ ਅਚਾਨਕ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਫਾਸਟ-ਟਰੈਕ (Fast-Track Visa) ਸਹੂਲਤ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ |

ਜਿਕਰਯੋਗ ਹੈ ਕਿ ਸਟੂਡੈਂਟ ਡਾਇਰੈਕਟ ਸਟ੍ਰੀਮ 2018 ‘ਚ ਸ਼ੁਰੂ ਕੀਤੀ ਗਈ ਸੀ। ਇਸ ਦਾ ਉਦੇਸ਼ ਭਾਰਤ ਸਮੇਤ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਵੀਜ਼ਾ ਦੇਣਾ ਸੀ ਤਾਂ ਜੋ ਉਹ ਕੈਨੇਡਾ ਵਿੱਚ ਉੱਚ ਸਿੱਖਿਆ ਲਈ ਆਸਾਨੀ ਨਾਲ ਦਾਖਲਾ ਲੈ ਸਕਣ।

ਕੈਨੇਡਾ  ਦੇ ਇਸ ਐਲਾਨ ਨਾਲ ਹੁਣ ਇਹ ਵਿਸ਼ੇਸ਼ ਸਹੂਲਤ ਨਵੀਆਂ ਵੀਜ਼ਾ ਅਰਜ਼ੀਆਂ ਲਈ ਉਪਲਬੱਧ ਨਹੀਂ ਹੋਵੇਗੀ ਅਤੇ ਸਾਰੀਆਂ ਅਰਜ਼ੀਆਂ ਦੀ ਪ੍ਰਕਿਰਿਆ ਆਮ ਪ੍ਰਕਿਰਿਆ ਤਹਿਤ ਕੀਤੀ ਜਾਵੇਗੀ। ਮਾਹਰਾਂ ਦਾ ਮੰਨਣਾ ਹੈ ਕਿ ਇਸ ਫੈਸਲੇ ਦਾ ਖਾਸ ਤੌਰ ‘ਤੇ ਭਾਰਤੀ ਵਿਦਿਆਰਥੀਆਂ ‘ਤੇ ਅਸਰ ਪਵੇਗਾ, ਜੋ ਵੱਡੀ ਗਿਣਤੀ ‘ਚ ਇਸ ਸਹੂਲਤ ਦਾ ਲਾਭ ਲੈਂਦੇ ਸਨ।

ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਪ੍ਰੋਗਰਾਮ ਉਹਨਾਂ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਸੀ ਜੋ ਭਾਸ਼ਾ ਅਤੇ ਵਿੱਤੀ ਲੋੜਾਂ ਨੂੰ ਪੂਰਾ ਕਰਦੇ ਹਨ। ਇਸ ਸਹੂਲਤ ਤਹਿਤ ਅਰਜ਼ੀਆਂ ਦਾ ਨਿਪਟਾਰਾ ਚਾਰ ਹਫ਼ਤਿਆਂ ਦੇ ਅੰਦਰ-ਅੰਦਰ ਕਰ ਦਿੱਤਾ ਜਾਂਦਾ ਸੀ, ਜੋ ਕਿ ਆਮ ਪ੍ਰਕਿਰਿਆ ਦੇ ਮੁਕਾਬਲੇ ਅੱਧਾ ਸਮਾਂ ਸੀ।

ਗਲੋਬੀਅਨ ਇਮੀਗ੍ਰੇਸ਼ਨ ਕਾਰਪੋਰੇਸ਼ਨ ਦੇ ਪ੍ਰਧਾਨ ਨਰੇਸ਼ ਚਾਵੜਾ ਦੇ ਮੁਤਬਕ ਇਸ ਪ੍ਰੋਗਰਾਮ ਦੀ ਮੱਦਦ ਨਾਲ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਦੀ ਸੰਭਾਵਨਾ ਲਗਭਗ 95 ਫੀਸਦੀ ਵੱਧ ਗਈ ਸੀ। ਇਸ ਦੇ ਬੰਦ ਹੋਣ ਨਾਲ ਹੁਣ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ‘ਚ ਪੜ੍ਹਨ ਦੇ ਮੌਕਿਆਂ ‘ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਉਨ੍ਹਾਂ ਦੇ ਵੀਜ਼ਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਵੀ ਹੌਲੀ ਹੋ ਜਾਵੇਗੀ।

ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਦੇ ਬੰਦ ਹੋਣ ਕਾਰਨ, ਬਹੁਤ ਸਾਰੇ ਭਾਰਤੀ ਵਿਦਿਆਰਥੀ ਦੂਜੇ ਦੇਸ਼ਾਂ ‘ਚ ਪੜ੍ਹਾਈ ਕਰਨ ਦੇ ਵਿਕਲਪਾਂ ‘ਤੇ ਵਿਚਾਰ ਕਰ ਸਕਦੇ ਹਨ। ਇਸ ਪ੍ਰੋਗਰਾਮ ਦੇ ਅਚਾਨਕ ਬੰਦ ਹੋਣ ਦਾ ਇੱਕ ਸੰਭਵ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨਾ ਹੋ ਸਕਦਾ ਹੈ। ਜਿਕਰਯੋਗ ਹੈ ਕਿ ਕਈਂ ਮੁੱਦਿਆਂ ਨੂੰ ਲੈ ਕੇ ਭਾਰਤ ਅਤੇ ਕੈਨੇਡਾ (Canada) ਦੇ ਸੰਬੰਧ ਠੀਕ ਨਹੀਂ ਚੱਲ ਰਹੇ |

Exit mobile version