Site icon TheUnmute.com

Canada: ਹਿੰਦੂ ਸਭਾ ਮੰਦਰ ‘ਤੇ ਹੋਏ ਹਮਲੇ ‘ਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਦਿੱਤੀ ਆਪਣੀ ਪ੍ਰਤੀਕਿਰਿਆ

Dr. Jaishankar

5 ਨਵੰਬਰ 2024: ਕੈਨੇਡਾ ( CANADA) ‘ਚ ਸੋਮਵਾਰ ਨੂੰ ਯਾਨੀ ਕਿ ਬੀਤੇ ਦਿਨ (4 ਨਵੰਬਰ 2024) ਹਿੰਦੂ ਸਭਾ ਮੰਦਰ (Hindu Sabha temple) ‘ਤੇ ਹੋਏ ਹਮਲੇ ‘ਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ (Foreign Minister Dr. Jaishankar)  ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਦੌਰੇ ‘ਤੇ ਆਏ ਐੱਸ. ਜੈਸ਼ੰਕਰ ਨੇ ਕਿਹਾ, “ਕੈਨੇਡਾ ਵਿੱਚ ਹਿੰਦੂ ਮੰਦਰ ਵਿੱਚ ਜੋ ਹੋਇਆ, ਉਹ ਬੇਹੱਦ ਚਿੰਤਾਜਨਕ ਹੈ।”

ਇਕ ਮੀਡਿਆ ਅਦਾਰੇ ਨਾਲ ਗੱਲ ਕਰਦੇ ਹੋਏ,ਜੈਸ਼ੰਕਰ ਨੇ ਕਿਹਾ, “ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਵਿੱਚ ਕੱਲ੍ਹ ਜੋ ਵਾਪਰਿਆ, ਉਹ ਨਿਸ਼ਚਿਤ ਤੌਰ ‘ਤੇ ਬੇਹੱਦ ਚਿੰਤਾਜਨਕ ਹੈ। ਇਹ ਘਟਨਾ ਕੈਨੇਡਾ ਅਤੇ ਭਾਰਤ ਵਿੱਚ ਅਤੇ ਸਿੱਖ ਵੱਖਵਾਦੀਆਂ ਅਤੇ ਭਾਰਤੀ ਡਿਪਲੋਮੈਟਾਂ ਵਿਚਕਾਰ ਤਣਾਅ ਵਧਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਿੰਦੂ ਸਭਾ ਦੇ ਬਾਹਰ ਜਾਣਬੁੱਝ ਕੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।

Exit mobile version