Site icon TheUnmute.com

Punjab: ਬਲਬੀਰ ਸਿੰਘ ਰਾਜੇਵਾਲ ਹੋ ਸਕਦੇ ਹਨ ‘ਆਪ’ ਦੇ ਪੰਜਾਬ ਮੁੱਖ ਮੰਤਰੀ ਉਮੀਦਵਾਰ ?

Balbir Singh Rajewal

ਚੰਡੀਗੜ੍ਹ 13 ਦਸੰਬਰ 2021: ਪੰਜਾਬ ‘ਚ ਸਿਆਸੀ ਪਾਰਟੀਆਂ ਆਪਣੀ ਸਥਿਤੀ ਨੂੰ ਮਜਬੂਤ ਕਰਨ ਲਈ ਮਸ਼ਹੂਰ ਚਿਹਰਿਆ ਨੂੰ ਆਪਣੇ ਵਾਲ ਖਿੱਚਣ ‘ਚ ਲੱਗੀ ਹੈ | ਉੱਥੇ ਹੀ ਪੰਜਾਬ ‘ਚ ਅਗਲੇ ਸਾਲ ਦੇ ਸ਼ੁਰੂ ‘ਚ ਵਿਧਾਨ ਸਭਾ ਚੋਣਾਂ (Punjab Assembly elections) 2022 ਹੋਣ ਜਾ ਰਹੀਆਂ ਹਨ ਅਤੇ ਇਸ ਦੌਰਾਨ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਪੰਜਾਬ ਦੇ ਇਲਾਕਿਆਂ ‘ਚ ਚੋਣ ਪ੍ਰਚਾਰ ‘ਚ ਲੱਗੀ ਹੋਈ ਹੈ। ਇਸਦੇ ਚੱਲਦੇ ਆਮ ਆਦਮੀ ਪਾਰਟੀ ਤੋਂ ਇੱਕ ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ (Punjab Assembly elections) ‘ਚ ਉਨ੍ਹਾਂ ਦਾ ਉਮੀਦਵਾਰ ਕੌਣ ਹੋਵੇਗਾ। ਇਸਦੇ ਚੱਲਦੇ ਲੰਬੇ ਸਮੇਂ ਤੋਂ ਇੱਕ ਨਾਮ ਹਮੇਸ਼ਾ ਚਰਚਾ ਵਿੱਚ ਰਿਹਾ ਹੈ , ਉਹ ਨਾਮ ਬਲਬੀਰ ਸਿੰਘ ਰਾਜੇਵਾਲ ਦਾ ਦਸਿਆ ਜਾ ਰਿਹਾ ਹੈ । ਰਾਜੇਵਾਲ (Rajewal) ਨੂੰ ਪੰਜਾਬ ਦੇ ਕਿਸਾਨਾਂ ਦੇ ਵੱਡੇ ਆਗੂ ਤੇ ਤੌਰ ਤੇ ਮੰਨਿਆ ਜਾਂਦਾ ਹੈ । ਬਲਬੀਰ ਸਿੰਘ ਰਾਜੇਵਾਲ ਪਿਛਲੇ ਇੱਕ ਸਾਲ ਤੋਂ ਦਿੱਲੀ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਚ ਬੈਠੇ ਹਨ ਤੇ ਕੇਂਦਰ ਸਰਕਾਰ ਨਾਲ ਹਰ ਵਾਰਤਾਲਾਪ ਵਿੱਚ ਸ਼ਾਮਲ ਹੁੰਦੇ ਰਹੇ ਹਨ। ਇੱਕ ਇੰਟਰਵਿਊ ਵਿੱਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ( Balbir Singh Rajewal)ਨੇ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਗੱਲ ਨੂੰ ਵੀ ਨਹੀਂ ਮੰਨਿਆ ਅਤੇ ਇਨਕਾਰ ਕਰਨ ਵਿੱਚ ਵੀ ਨਹੀਂ ਹੈ।

ਰਾਜੇਵਾਲ (Rajewal) ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਬਾਰੇ ਨਹੀਂ ਸੋਚਿਆ ਅਤੇ ਨਾ ਹੀ ‘ਆਪ’ ਪਾਰਟੀ ਨਾਲ ਕੋਈ ਗੱਲਬਾਤ ਹੋਈ ਹੈ। ਇਕ ਹੋਰ ਸਵਾਲ ‘ਤੇ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਕੋਈ ਵੀ ਸਿਆਸੀ ਗੱਲ ਨਹੀਂ ਕਰੇਗਾ ਅਤੇ ਜਦੋਂ ਅੰਦੋਲਨ ਖਤਮ ਨਹੀਂ ਹੁੰਦਾ , ਅਸੀਂ ਬੈਠਾਂਗੇ ਅਤੇ ਫਿਰ ਦੇਖਾਂਗੇ ਕਿ ਕੀ ਕਰਨਾ ਹੈ ਜਾਂ ਨਹੀਂ।

Exit mobile version